ਕੰਜ਼ਰਵੇਟਿਵ ਪਾਰਟੀ ਨੇ ਭਾਰਤ ਨੂੰ ਤੇਲ ਦੀ ਸਪਲਾਈ ਬਾਰੇ ਪੀਐਮ ਮੋਦੀ ਨਾਲ ਵੀ ਕੀਤੀ ਸੀ ਗੱਲ: ਸ਼ੀਅਰ

TeamGlobalPunjab
1 Min Read

ਵਿਰੋਧੀ ਧਿਰ ਦੇ ਲੀਡਰ ਐਂਡਰਿਊ ਸ਼ੀਅਰ ਨੇ ਕਿਹਾ ਕਿ ਏਸ਼ੀਅਨ ਮੁਲਕਾਂ ਲਈ ਪਾਇਪਲਾਇਨ ਦਾ ਵਿਸਥਾਰ ਕਰਨਾ ਕੈਨੇਡਾ ਦੇ ਐਨਰਜੀ ਸੈਕਟਰ ਨਾਲ ਜੁੜੇ ਲੋਕਾਂ ਲਈ ਬਿਹਤਰ ਹੈ ਅਤੇ ਵਪਾਰਕ ਰਿਸ਼ਤੇ ਵੀ ਮਜਬੂਤ ਹੋਣੇ ਚਾਹੀਦੇ ਹਨ। ਖਾਸਕਰ ਚੀਨ ਦੇ ਮਾਮਲੇ ਵਿੱਚ ਇਹ ਜ਼ਰੂਰੀ ਹੈ ਪਰ ਏਸ਼ੀਅਨ ਡਿਵੈਲਪਮੈਂਟ ਬੈਂਕ ਨੂੰ ਸਹਾਇਤਾ ਦੇਣ ਦੀ ਜ਼ਰੂਰਤ ਨਹੀਂ ਹੈ। ਸ਼ੀਅਰ ਨੇ ਆਖਿਆ ਕਿ ਚੀਨ ਵੱਲੋਂ ਦੋ ਕੈਨੇਡੀਅਨ ਨਾਗਰਿਕ ਡਿਟੇਨ ਕੀਤੇ ਗਏ ਹਨ ਅਤੇ ਕਨੋਲਾ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਪਰ ਲਿਬਰਲ ਸਰਕਾਰ ਕੁੱਝ ਨਹੀਂ ਕਰ ਸਕੀ। ਸ਼ੀਅਰ ਮੁਤਾਬਕ ਕੰਜ਼ਰਵੇਟਿਵ ਪਾਰਟੀ ਨੇ ਭਾਰਤ ਨੂੰ ਤੇਲ ਦੀ ਸਪਲਾਈ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲ ਕੀਤੀ ਸੀ।

Share this Article
Leave a comment