ਪੰਜਾਬ ‘ਚ ਪੂਰਨ ਤਾਲਾਬੰਦੀ ਨੂੰ ਲੈ ਕੇ ਕੈਪਟਨ ਨੇ ਲਿਆ ਵੱਡਾ ਫੈਸਲਾ!

TeamGlobalPunjab
1 Min Read

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਰਿਵਿਊ ਬੈਠਕ ‘ਚ ਫਿਲਹਾਲ ਲਾਕਡਾਊਨ ਨਾਂ ਲਗਾਉਣ ਦਾ ਫੈਸਲਾ ਲਿਆ ਹੈ। ਰੀਵਿਊ ਮੀਟਿੰਗ ਤੋਂ ਬਾਅਦ ਬਲਬੀਰ ਸਿੱਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ, ਬੀਤੇ ਦਿਨੀਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇੱਕ ਹਫ਼ਤੇ ਸਥਿਤੀ ਦੀ ਨਿਗਰਾਨੀ ਕੀਤੀ ਜਾਵੇਗੀ ਤੇ ਅਗਲੇ ਹਫਤੇ ਫੈਸਲਾ ਲਿਆ ਜਾਵੇਗਾ।

ਇਸ ਤੋਂ ਪਹਿਲਾ ਇਹ ਵੀ ਖਬਰਾਂ ਆ ਰਹੀਆਂ ਸਨ ਕਿ ਬੈਠਕ ‘ਚ ਮੁੱਖ ਮੰਤਰੀ ਵਲੋਂ ਰਾਏ ਲਈ ਜਾ ਰਹੀ ਸੀ ਜਿਸ ‘ਚ ਬਹੁਤੇ ਮੰਤਰੀਆਂ ਨੇ ਮੁਕੰਮਲ ਤਾਲਾਬੰਦੀ ਦੀ ਸਿਫ਼ਾਰਸ਼ ਕੀਤੀ ਸੀ।

ਦੱਸ ਦਈਏ ਬੈਠਕ ਤੋਂ ਪਹਿਲਾਂ ਸਿਹਤ ਮੰਤਰੀ ਨੇ ਵੀ ਕਿਹਾ ਸੀ ਕਿ ਪੰਜਾਬ ‘ਚ ਲਾਕਡਾਊਨ ਲਗਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੀ ਚੇਨ ਨੂੰ ਤੋੜਣ ਲਈ ਪੂਰਨ ਲਾਕਡਾਊਨ ਲਗਾਉਣਾ ਹੀ ਇਕੋ-ਇਕ ਬਦਲ ਹੈ। ਜਿਸਦੀ ਸਿਫਾਰਿਸ਼ ਉਹ ਅੱਜ ਮੁੱਖ ਮੰਤਰੀ ਤੋਂ ਬੈਠਕ ‘ਚ ਕਰਨਗੇ।

Share this Article
Leave a comment