ਹਿਮਾਚਲ ਪ੍ਰਦੇਸ਼ ‘ਚ 90 ਸਕੂਲਾਂ ਦਾ ਦਰਜਾ ਘਟਾਉਣ ਦੇ ਨੋਟੀਫਿਕੇਸ਼ਨ ‘ਤੇ ਲੱਗੀ ਰੋਕ

Rajneet Kaur
2 Min Read

ਸ਼ਿਮਲਾ:ਹਿਮਾਚਲ ਪ੍ਰਦੇਸ਼ ‘ਚ 27 ਮਈ ਨੂੰ ਜਾਰੀ 90 ਸਕੂਲਾਂ ਦਾ ਦਰਜਾ ਘਟਾਉਣ ਦੇ ਨੋਟੀਫਿਕੇਸ਼ਨ ‘ਤੇ ਰੋਕ ਲਗਾ ਦਿਤੀ ਗਈ ਹੈ। ਰਾਜ ਸਰਕਾਰ ਨੇ 90 ਸੈਕੰਡਰੀ, ਉੱਚ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰਜਿਸਟਰਡ ਵਿਦਿਆਰਥੀਆਂ ਦੀ ਗਿਣਤੀ ਦੀ ਮੁੜ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਬੈਕਫੁੱਟ ‘ਤੇ ਆਉਂਦੇ ਹੋਏ ਸੁੱਖੂ ਸਰਕਾਰ, ਜਿਸ ਨੇ 31 ਮਾਰਚ ਅਤੇ 15 ਅਪ੍ਰੈਲ, 2023 ਤੱਕ ਹੋਏ ਦਾਖਲਿਆਂ ਦੇ ਆਧਾਰ ‘ਤੇ ਸਕੂਲਾਂ ਨੂੰ ਡਾਊਨਗ੍ਰੇਡ ਕਰਨ ਦਾ ਫੈਸਲਾ ਕੀਤਾ ਸੀ, ਹੁਣ 29 ਮਈ ਤੱਕ ਹੋਏ ਦਾਖਲਿਆਂ ਦੇ ਆਧਾਰ ‘ਤੇ ਸਕੂਲਾਂ ਨੂੰ ਅਪਗ੍ਰੇਡ ਅਤੇ ਡਾਊਨਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ।

ਸ਼ਿਮਲਾ, ਸੋਲਨ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਮਾਪਿਆਂ ਦੇ ਵਿਰੋਧ ਤੋਂ ਬਾਅਦ ਉੱਚ ਸਿੱਖਿਆ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਇਸ ਸਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਸਥਿਤੀ ਜਿਉਂ ਦੀ ਤਿਉਂ ਰੱਖਣ ਲਈ ਕਿਹਾ ਹੈ। ਸਬੰਧਿਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਅਗਲੇ ਹੁਕਮਾਂ ਤੱਕ ਸਟਾਫ਼ ਨੂੰ ਰਿਲੀਵ ਨਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਰਾਜ ਸਰਕਾਰ ਨੇ 20 ਸੈਕੰਡਰੀ, 34 ਹਾਈ ਅਤੇ 36 ਸੀਨੀਅਰ ਸੈਕੰਡਰੀ ਸਕੂਲਾਂ ਦੇ ਦਰਜੇ ਨੂੰ ਘਟਾਉਣ ਲਈ ਨੋਟੀਫਿਕੇਸ਼ਨ ‘ਤੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ 1 ਅਪ੍ਰੈਲ, 2022 ਤੋਂ ਬਾਅਦ ਭਾਜਪਾ ਦੇ ਸ਼ਾਸਨ ਅਧੀਨ ਅਪਗ੍ਰੇਡ ਕੀਤੇ ਗਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment