ਟਰੰਪ ਨੇ ਰਾਸ਼ਟਰਪਤੀ ਚੋਣਾਂ ਲਈ ਮੁੜ ਸ਼ੁਰੂ ਕੀਤੀ ਕੈਂਪੇਨ

Prabhjot Kaur
2 Min Read

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਰਾਸ਼ਟਰਪਤੀ ਬਣਨ ਲਈ ਕੈਂਪੇਨ ਸ਼ੁਰੂ ਕਰ ਦਿੱਤੀ ਹੈ। ਟਰੰਪ ਨੇ ਬੀਤੇ ਦਿਨੀਂ ਅਮਰੀਕਾ ਦੇ ਨਿਊ ਹੈਂਪਸ਼ਾਇਰ ਅਤੇ ਸਾਊਥ ਕਰਲਿਨਾ ਦਾ ਦੌਰਾ ਕੀਤਾ, ਜਿੱਥੇ 2024 ਦੀਆਂ ਚੋਣਾਂ ਵਿੱਚ ਸਭ ਤੋਂ ਪਹਿਲਾਂ ਵੋਟਿੰਗ ਹੋਵੇਗੀ।

ਸਾਬਕਾ ਰਾਸ਼ਟਰਪਤੀ ਟਰੰਪ ਨੇ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਪਾਰਟੀ ਦੇ ਲੋਕਾਂ ਨਾਲ ਬੈਠਕਾਂ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਦੇ ਭਾਸ਼ਣ ਦੇਣ ਦੇ ਤਰੀਕੇ ਤੇ ਦਾਅਵਿਆਂ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆਇਆ ਹੈ। ਨਿਊ ਹੈਂਪਸ਼ਾਇਰ ਵਿੱਚ ਟਰੰਪ ਨੇ ਇਲੈਟ੍ਰਿਕ ਗੱਡੀਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਮਜ਼ਾਕ ਉਡਾਉਣ ਸਣੇ ਟਰਾਂਸਜੈਂਡਰ ਲੋਕਾਂ ਬਾਰੇ ਭੱਦੀਆਂ ਟਿੱਪਣੀਆਂ ਵੀ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਸੱਤਾ ਵਿੱਚ ਆਉਣ ਮਗਰੋਂ ਟਰਾਂਸਜੈਂਡਰਸ ਨੂੰ ਔਰਤਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਤੋਂ ਰੋਕ ਦੇਣਗੇ।

ਸਾਊਥ ਕੈਰੋਲਿਨਾ ਵਿੱਚ ਟਰੰਪ ਨੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਕਿਹਾ ਕਿ ਹੁਣ ਉਨ੍ਹਾਂ ਵਿੱਚ ਹੋਰ ਵੀ ਗੁੱਸਾ ਹੈ ਅਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਸਮਰਪਤ ਭਾਵਨਾ ਨਾਲ ਚੋਣ ਮੈਦਾਨ ਵਿੱਚ ਉੱਤਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਅੱਗੇ ਉਹ ਹੋਰ ਵੀ ਸ਼ਾਨਦਾਰ ਰੈਲੀਆਂ ਕਰਨਗੇ। ਨਾਲ ਹੀ ਇਹ ਵੀ ਦੱਸਿਆ ਕਿ ਅਮਰੀਕਾ ਲਈ ਉਨ੍ਹਾਂ ਦਾ ਏਜੰਡਾ ਬਾਇਡਨ ਨਾਲੋਂ ਠੀਕ ਹੋਵੇਗਾ। ਉਨ੍ਹਾਂ ਨੇ ਅਪਰਾਧ ਅਤੇ ਪ੍ਰਵਾਸੀਆਂ ਨੂੰ ਲੈ ਕੇ ਡੈਮੋਕਰੇਟਿਕ ਪਾਰਟੀ ਦੀ ਆਲੋਚਨਾ ਕੀਤੀ।

ਜ਼ਿਕਰਯੋਗ ਹੈ ਕਿ ਟਰੰਪ ਨੂੰ ਫਿਰ ਤੋਂ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਪਹਿਲਾਂ ਤਾਂ ਆਪਣੀ ਪਾਰਟੀ `ਚ ਹੀ ਉਮੀਦਵਾਰੀ ਦੀ ਦੌੜ ਜਿੱਤਣੀ ਪਏਗੀ। ਦਰਅਸਲ, ਰਿਪਬਲੀਕਨ ਪਾਰਟੀ ਵੱਲੋਂ ਟਰੰਪ ਹੀ ਨਹੀਂ, ਸਗੋਂ ਫਲੋਰਿਡਾ ਦੇ ਗਵਰਨਰ ਰੋਨ ਡਿਸਟਿਸ ਨੇ ਵੀ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਬਣਨ ਦੀ ਦਾਅਵੇਦਾਰੀ ਪੇਸ਼ ਕੀਤੀ ਹੈ।

- Advertisement -

Share this Article
Leave a comment