ਟਰੰਪ ਦੇ ਘਰੋਂ ਰੱਦੀ ‘ਚੋਂ ਬਰਾਮਦ ਕੀਤੇ ਗਏ ਟਾਪ ਸੀਕਰੇਟ ਦਸਤਾਵੇਜ਼: FBI

Prabhjot Kaur
2 Min Read

ਵਾਸ਼ਿੰਗਟਨ: ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰੀਡਾ ਸਥਿਤ ਘਰ ‘ਚੋਂ ਬਰਾਮਦ ਕੀਤੇ ਗਏ 15 ਡੱਬਿਆਂ ‘ਚੋਂ 14 ‘ਚ ਗੁਪਤ ਦਸਤਾਵੇਜ਼ ਮਿਲੇ ਹਨ। ਐਫਬੀਆਈ ਵਲੋਂ ਇੱਕ ਹਲਫ਼ਨਾਮਾ ਜਾਰੀ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਐਫਬੀਆਈ ਨੇ ਇਸ 32 ਪੰਨਿਆਂ ਦੇ ਹਲਫ਼ਨਾਮੇ ਵਿੱਚ ਇਸ ਜਾਂਚ ਨੂੰ ਲੈ ਕੇ ਕਾਫੀ ਜਾਣਕਾਰੀ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮਾਰ-ਏ-ਲਾਗੋ ਸਥਿਤ ਰਿਹਾਇਸ਼ ਤੋਂ ਟਾਪ ਸੀਕਰੇਟ ਦਸਤਾਵੇਜ਼ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਮੈਗਜ਼ੀਨ ਤੇ ਅਖਬਾਰਾਂ ਆਦਿ ਵਿਚਾਲੇ ਰੱਖਿਆ ਗਿਆ ਸੀ।

ਦਸਤਾਵੇਜ਼ਾਂ ‘ਚ ਜਾਂਚ ਦੇ ਸਭ ਤੋਂ ਮਹੱਤਵਪੂਰਨ ਵੇਰਵਿਆਂ ਨੂੰ ਪੇਸ਼ ਕੀਤਾ ਗਿਆ ਹੈ, ਪਰ ਐਫਬੀਆਈ ਅਧਿਕਾਰੀਆਂ ਨੇ ਗਵਾਹਾਂ ਦੀ ਪਛਾਣ ਅਤੇ ਜਾਂਚ ਦੀ ਸੰਵੇਦਨਸ਼ੀਲ ਵਿਧੀ ਨੂੰ ਉਜਾਗਰ ਕਰਨ ਤੋਂ ਬਚਣ ਲਈ ਕੁਝ ਬਦਲਾਅ ਵੀ ਕੀਤੇ ਹਨ। ਐਫਬੀਆਈ ਨੇ ਇਹ ਹਲਫ਼ਨਾਮਾ ਇੱਕ ਜੱਜ ਨੂੰ ਦਿੱਤਾ ਤਾਂ ਕਿ ਉਹ ਟਰੰਪ ਦੀ ਰਿਹਾਇਸ਼ ‘ਤੇ ਛਾਪਾ ਮਾਰਨ ਲਈ ਵਾਰੰਟ ਪ੍ਰਾਪਤ ਕਰ ਸਕੇ।

ਆਖਿਰ ਟਰੰਪ ਕਿਉਂ ਲੈ ਗਏ ਸਨ ਗੁਪਤ ਦਸਤਾਵੇਜ਼?

- Advertisement -

ਇਸ ਹਲਫ਼ਨਾਮੇ ‘ਚ ਕਈ ਅਹਿਮ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ ਕਿ ਟਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਇਨ੍ਹਾਂ ਦਸਤਾਵੇਜ਼ਾਂ ਨੂੰ ਆਪਣੇ ਘਰ ਕਿਉਂ ਲੈ ਗਏ ਸਨ ਅਤੇ ਟਰੰਪ ਨੇ ਇਹ ਦਸਤਾਵੇਜ਼ ਨੈਸ਼ਨਲ ਆਰਕਾਈਵਜ਼ ਅਤੇ ਰਿਕਾਰਡ ਬਿਊਰੋ ਨੂੰ ਕਿਉਂ ਨਹੀਂ ਸੌਂਪੇ ?

ਉੱਥੇ ਹੀ ਸਰਕਾਰੀ ਵਕੀਲਾਂ ਨੇ ਹਲਫ਼ਨਾਮਾ ਜਾਰੀ ਕਰਨ ਦਾ ਵਿਰੋਧ ਕੀਤਾ ਹੈ, ਪਰ ਜੱਜ ਨੇ ਇਸ ਨੂੰ ਘਟ ਕਰਨ ਦਾ ਹੁਕਮ ਦਿੱਤਾ, ਨਿਆਂ ਵਿਭਾਗ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਚੱਲ ਰਹੀ ਜਾਂਚ ਦੀ ਰੱਖਿਆ ਲਈ ਇਹ ਜ਼ਰੂਰੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment