ਪਾਕਿਸਤਾਨ ਦੇ ਬਲੋਚਿਸਤਾਨ ‘ਚ ਚੈੱਕ ਪੋਸਟ ‘ਤੇ ਅੱਤਵਾਦੀ ਹਮਲਾ, 10 ਜਵਾਨਾਂ ਦੀ ਮੌਤ

TeamGlobalPunjab
2 Min Read

ਬਲੋਚਿਸਤਾਨ: ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਸੁਰੱਖਿਆ ਬਲਾਂ ਦੀ ਚੈੱਕ ਪੋਸਟ ‘ਤੇ ਅੱਤਵਾਦੀ ਹਮਲੇ ਵਿੱਚ 10 ਜਵਾਨਾਂ ਦੀ ਮੌਤ ਹੋ ਗਈ। ਪਾਕਿਸਤਾਨ ਦੀ ਫੌਜ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਚੌਕੀ ਕੇਚ ਜਿਲ੍ਹੇ ਵਿੱਚ ਸਥਿਤ ਹੈ। ਫੌਜ ਦੇ ਮੀਡੀਆ ਵਿਭਾਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਸ ਨੇ ਕਿਹਾ ਕਿ ਅੱਤਵਾਦੀਆਂ ਨੇ ਇਹ ਹਮਲਾ 25-26 ਜਨਵਰੀ ਦੀ ਰਾਤ ਨੂੰ ਕੀਤਾ ਸੀ।

ਫੌਜ ਦੇ ਮੁਤਾਬਕ ਇਸ ਹਮਲੇ ਵਿੱਚ 10 ਜਵਾਨਾਂ ਦੀ ਮੌਤ ਹੋ ਗਈ, ਜਦਕਿ ਜਵਾਬੀ ਕਾਰਵਾਈ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਅਤੇ ਕਈ ਹੋਰ ਜਖ਼ਮੀ ਹੋ ਗਏ। ਫੌਜ ਨੇ ਤਿੰਨ ਅੱਤਵਾਦੀਆਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਹਮਲੇ ਦੀ ਜਿੰਮੇਵਾਰੀ ਹਾਲੇ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ।

ਇਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਲਗਦਾ ਬਲੋਚਿਸਤਾਨ ਸੂਬਾ ਲੰਬੇ ਸਮੇਂ ਤੋਂ ਚੱਲ ਰਹੀ ਬਗ਼ਾਵਤ ਦਾ ਗੜ੍ਹ ਬਣਿਆ ਹੋਇਆ ਹੈ। ਬਲੂਚ ਅੱਤਵਾਦੀ ਸੰਗਠਨਾਂ ਨੇ ਪਹਿਲਾਂ ਵੀ ਇਸ ਖੇਤਰ ਵਿੱਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਯੋਜਨਾਵਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਹਨ।

ਦੱਸਣਯੋਗ ਹੈ ਕਿ ਕੁੱਝ ਦਿਨਾਂ ਪਹਿਲਾਂ ਬਲੋਚਿਸਤਾਨ ਦੇ ਬੋਲਨ ਜ਼ਿਲ੍ਹੇ ਦੇ ਮਸ਼ਕਾਫ ਇਲਾਕੇ ਵਿੱਚ ਰੇਲਵੇ ਟਰੈਕ ‘ਤੇ ਹੋਏ ਧਮਾਕੇ ਵਿੱਚ ਘਟੋਂ-ਘੱਟ ਪੰਜ ਲੋਕ ਜ਼ਖਮੀ ਹੋ ਗਏ। ਰੇਲਵੇਅਧਿਕਾਰੀ ਮੁਹੰਮਦ ਕਾਸ਼ਿਫ ਨੇ ਦੱਸਿਆ ਕਿ ਧਮਾਕਾ ਉਸ ਵੇਲੇ ਹੋਇਆ ਜਦੋਂ ਰਾਵਲਪਿੰਡੀ ਜਾਣ ਵਾਲੀ ਜਾਫਰ ਐਕਸਪ੍ਰੈਸ ਇਲਾਕੇ ਤੋਂ ਲੰਘ ਰਹੀ ਸੀ। ਇਹ ਟਰੇਨ ਕਵੇਟਾ ਤੋਂ ਆ ਰਹੀ ਸੀ, ਧਮਾਕੇ ਕਾਰਨ ਟਰੇਨ ਵੀ ਪਟੜੀ ਤੋਂ ਉੱਤਰ ਗਈ ਸੀ।

- Advertisement -

Share this Article
Leave a comment