ਕੈਨੇਡਾ ਨੇ ਵਪਾਰ ਸਮਝੌਤੇ ਲਈ ਚੀਨ ਅੱਗੇ ਰੱਖੀ ਸ਼ਰਤ

TeamGlobalPunjab
2 Min Read

ਓਟਾਵਾ: ਕੈਨਾਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਚੀਨ ਦੇ ਨਾਲ ਵਪਾਰ ਸਮਝੌਤੇ ‘ਤੇ ਉਦੋਂ ਤੱਕ ਦਸਤਖਤ ਨਾਂ ਕਰੇ ਜਦੋਂ ਤੱਕ ਬੀਜਿੰਗ ਦੋ ਕੈਨੇਡੀਅਨ ਨਾਗਰਿਕਾਂ ਨੂੰ ਰਿਹਾਅ ਨਹੀਂ ਕਰ ਦਿੰਦਾ। ਜਿਨ੍ਹਾਂ ਨੂੰ ਚੀਨ ਨੇ ਕੈਨਾਡਾ ਦੇ ਦੋ ਨਾਗਰਿਕਾਂ ਨੂੰ ਜਾਸੂਸੀ ਦੇ ਦੋਸ਼ ‘ਚ ਪਿਛਲੇ ਸਾਲ ਗ੍ਰਿਫਤਾਰ ਕੀਤਾ ਸੀ।

ਚੀਨ ਦੀ ਕਾਨੂੰਨੀ ਪ੍ਰਣਾਲੀ ਪਾਰਦਰਸ਼ੀ ਨਹੀਂ ਹੈ ਉਸ ਨੇ ਸਾਬਕਾ ਡਿਪਲੋਮੈਟ ਮਾਇਕਲ ਕੋਵਰਿਜ ( Michael Kovrig) ਅਤੇ ਕਾਰੋਬਾਰੀ ਮਾਇਕਲ ਸਪਾਵਰ (Michael Spavor) ਨੂੰ ਜਾਸੂਸੀ ਦੇ ਦੋਸ਼ਾਂ ‘ਚ 10 ਦਸੰਬਰ 2018 ਨੂੰ ਗ੍ਰਿਫਤਾਰ ਕੀਤਾ ਸੀ। ਕੈਨੇਡਾ ਵਿੱਚ ਇਸਨੂੰ ਬਦਲੇ ਦੀ ਕਾਰਵਾਈ ਦੇ ਰੂਪ ਵਿੱਚ ਵੇਖਿਆ ਗਿਆ ਸੀ ਕਿਉਂਕਿ ਇਸਦੇ ਸਿਰਫ਼ ਨੌਂ ਦਿਨ ਪਹਿਲਾਂ ਹੀ ਹੁਆਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੋਊ (Meng Wanzhou) ਨੂੰ ਵੈਂਕੂਵਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਵਾਨਝੋਊ ਈਰਾਨ ‘ਤੇ ਲੱਗੀ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸਾ ਵਿੱਚ ਅਮਰੀਕਾ ਵਿੱਚ ਵਾਂਟਿਡ ਸੀ। ਟਰੂਡੋ ਵਲੋਂ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਕੀ ਉਨ੍ਹਾਂਨੂੰ ਅਜਿਹਾ ਲੱਗਦਾ ਹੈ ਕਿ ਅਮਰੀਕਾ – ਚੀਨ ਵਪਾਰ ਸਮਝੌਤੇ ਨਾਲ ਹੱਲ ਕੱਢਿਆ ਜਾ ਸਕਦਾ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ, ‘‘ਅਜਿਹੀ ਉਮੀਦ ਤਾਂ ਹੈ, ‘‘ਸਾਡਾ ਕਹਿਣਾ ਹੈ ਅਮਰੀਕਾ ਨੂੰ ਚੀਨ ਦੇ ਨਾਲ ਉਸ ਅੰਤਿਮ ਸਮਝੌਤੇ ‘ਤੇ ਦਸਤਖਤ ਨਹੀਂ ਕਰਨੇ ਚਾਹੀਦੇ ਹਨ ਜੋ ਮੇਂਗ ਵਾਂਝੋਊ ਤੇ ਕੈਨੇਡਾ ਦੇ ਦੋ ਨਾਗਰਿਕਾਂ ਸਬੰਧੀ ਸਮੱਸਿਆ ਦਾ ਹੱਲ੍ਹ ਨਾ ਕਰਦਾ ਹੋਵੇ।

Share This Article
Leave a Comment