ਨਿਊਜ਼ ਡੈਸਕ: ਭਾਰਤ ਨੇ ਚਾਰ ਦੁਰਲੱਭ ਬਿਮਾਰੀਆਂ ਲਈ ਦਵਾਈਆਂ ਤਿਆਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਕੁੱਲ ਮਿਲਾ ਕੇ, ਭਾਰਤ ਵਿੱਚ ਸੱਤ ਪ੍ਰਤੀਸ਼ਤ ਆਬਾਦੀ ਕਿਸੇ ਦੁਰਲੱਭ ਬਿਮਾਰੀ ਤੋਂ ਪ੍ਰਭਾਵਿਤ ਹੈ। ਪਹਿਲਾਂ ਦਵਾਈਆਂ ਦੀ ਕੀਮਤ ਕਰੋੜਾਂ ‘ਚ ਸੀ ਪਰ ਹੁਣ ਇਹ ਦਵਾਈ ਮਹਿਜ਼ ਕੁਝ ਲੱਖਾਂ ‘ਚ ਮਿਲੇਗੀ। ਇਸ ਤੋਂ ਇਲਾਵਾ ਸਿਕਲ ਸੈਲ ਬੀਮਾਰੀ ਲਈ ਸਿਰਪ ਵੀ ਬਣਾਇਆ ਜਾ ਰਿਹਾ ਹੈ। ਇੱਕ ਸਾਲ ਪਹਿਲਾਂ ਭਾਰਤ ਨੇ 13 ਕਿਸਮ ਦੀਆਂ ਦੁਰਲੱਭ ਬਿਮਾਰੀਆਂ ਲਈ ਦਵਾਈਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਵਿੱਚੋਂ ਉਹ ਚਾਰ ਬਿਮਾਰੀਆਂ ਲਈ ਦਵਾਈਆਂ ਬਣਾਉਣ ਵਿੱਚ ਸਫ਼ਲ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀਕੇ ਪਾਲ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ।
ਭਾਰਤ ਦੀ ਇਸ ਕਾਮਯਾਬੀ ਨਾਲ ਹੁਣ ਦੇਸ਼ ਵਿੱਚ ਕਰੋੜਾਂ ਰੁਪਏ ਦੀਆਂ ਦਵਾਈਆਂ ਮਹਿਜ਼ ਕੁਝ ਲੱਖ ਰੁਪਏ ਵਿੱਚ ਉਪਲਬਧ ਹੋਣਗੀਆਂ। ਭਾਰਤ ਵਿੱਚ ਲਗਭਗ 8.4 ਕਰੋੜ ਤੋਂ 10 ਕਰੋੜ ਦੁਰਲੱਭ ਬਿਮਾਰੀਆਂ ਦੇ ਮਰੀਜ਼ ਹਨ। 80% ਦੁਰਲੱਭ ਬਿਮਾਰੀਆਂ ਜੈਨੇਟਿਕ ਹੁੰਦੀਆਂ ਹਨ, ਜੋ ਬੱਚਿਆਂ ਨੂੰ ਬਚਪਨ ਤੋਂ ਹੀ ਪ੍ਰਭਾਵਿਤ ਕਰਦੀਆਂ ਹਨ। ਭਾਰਤ ਸਿਰਫ਼ ਇੱਕ ਸਾਲ ਵਿੱਚ ਚਾਰ ਦੁਰਲੱਭ ਬਿਮਾਰੀਆਂ ਲਈ ਦਵਾਈਆਂ ਬਣਾਉਣ ਵਿੱਚ ਸਫ਼ਲ ਰਿਹਾ ਹੈ। ਇਹ ਦਵਾਈਆਂ ਜਨ ਔਸ਼ਧੀ ਕੇਂਦਰ ਤੱਕ ਪਹੁੰਚਾਉਣ ਦੀ ਯੋਜਨਾ ਹੈ।
ਭਾਰਤ ਨੇ ਇਹਨਾਂ ਚਾਰ ਦੁਰਲੱਭ ਬਿਮਾਰੀਆਂ ਲਈ ਬਣਾਈਆਂ ਦਵਾਈਆਂ :-
ਟਾਈਰੋਸੈਨੇਮੀਆ ਟਾਈਪ 1: ਸਲਾਨਾ ਖਰਚਾ ਪਹਿਲਾਂ ਲਗਭਗ 3.5 ਕਰੋੜ ਰੁਪਏ ਸੀ, ਹੁਣ ਲਗਭਗ 2.5 ਲੱਖ ਰੁਪਏ
ਗੌਚਰ (Gaucher ): ਪਹਿਲਾਂ ਇਸਦੀ ਕੀਮਤ 2.5 ਕਰੋੜ ਤੋਂ 6.5 ਕਰੋੜ ਰੁਪਏ ਸੀ, ਹੁਣ ਕੀਮਤ 2.5 ਲੱਖ ਰੁਪਏ ਹੈ।
ਵਿਲਸਨ (Wilson ): ਪਹਿਲਾਂ 1.8 ਤੋਂ 3.6 ਕਰੋੜ ਰੁਪਏ ਸਾਲਾਨਾ ਖਰਚ ਹੁੰਦਾ ਸੀ, ਹੁਣ ਲਾਗਤ 3.5 ਲੱਖ ਰੁਪਏ
ਡਰਾਵਟ (Dravet): ਕੀਮਤ ਲਗਭਗ 6 ਤੋਂ 20 ਲੱਖ ਰੁਪਏ ਸਾਲਾਨਾ, ਹੁਣ 1 ਤੋਂ 5 ਲੱਖ ਰੁਪਏ
ਇਹਨਾਂ ਚਾਰ ਬਿਮਾਰੀਆਂ ਲਈ ਜੋ ਦਵਾਈਆਂ ਬਣਾਈਆਂ ਗਈਆਂ ਹਨ ਉਹ ਹਨ:-
ਨਿਟੀਸੀਨੋਨ (Nitisinone)
ਐਲੀਗਲੂਸੈਟ (Eliglusat)(3 ਕਰੋੜ ਤੋਂ 2.5 ਲੱਖ)
ਟਰੇਨਟਾਈਨ (Trientine) (2.2 ਕਰੋੜ ਤੋਂ ਹੁਣ 2.2 ਲੱਖ)
ਕੈਨਾਬੀਡੀਓਲ (Cannabidiol) (7 ਤੋਂ 34 ਲੱਖ ਹੁਣ 1 ਤੋਂ 5 ਲੱਖ)
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.