ਹੁਣ VIP ਸੁਰੱਖਿਆ ‘ਚ ਨਹੀਂ ਤਾਇਨਾਤ ਹੋਣਗੇ NSG ਦੇ ਕਮਾਂਡੋ: ਕੇਂਦਰ ਸਰਕਾਰ

TeamGlobalPunjab
2 Min Read

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਵੀਵੀਆਈਪੀ ਸੁਰੱਖਿਆ ‘ਚ ਐੱਨਐੱਸਜੀ (ਰਾਸ਼ਟਰੀ ਸੁਰੱਖਿਆ ਗਾਰਡ) ਦੇ ਕਵਰ ਨੂੰ ਹਟਾਉਣ ਦਾ ਫੈਸਲਾ ਲਿਆ ਹੈ।

ਲਗਭਗ 2 ਦਹਾਕਿਆਂ ਬਾਅਦ ਅੱਤਵਾਦੀ ਗਤੀਵਿਧੀਆਂ ਰੋਕੂ ਵਿਸ਼ੇਸ਼ ਬਲ ਦੇ ‘ਬਲੈਕ ਕੈਟ’ ਕਮਾਂਡੋਜ਼ ਨੂੰ ਵੀਵੀਆਈਵੀ ਸੁਰੱਖਿਆ ਦੇਣ ਦੇ ਕੰਮ ਤੋਂ ਦੂਰ ਰੱਖਿਆ ਜਾਵੇਗਾ।

ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਗਾਂਧੀ ਪਰਿਵਾਰ ਦੀ ਐੱਸਜੀਪੀ ਸੁਰੱਖਿਆ ਕਵਰ ਹਟਾਉਣ ਦੇ ਨਾਲ-ਨਾਲ ਕਈ ਵੱਡੇ ਆਗੂਆਂ ਦੀ ਸੁਰੱਖਿਆ ‘ਚ ਵੀ ਕਮੀ ਕੀਤੀ ਸੀ।

ਐਨਐਸਜੀ ਵਿਸ਼ੇਸ਼ ਟੁਕੜੀ ਆਧੁਨਿਕ ਹਥਿਆਰਾਂ ਨਾਲ ਲੈਸ ਹੁੰਦੀ ਹੈ। ਇਹ ਟੁਕੜੀ ਉਨ੍ਹਾਂ ਵੀਵੀਆਈਪੀ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ ਜਿਨ੍ਹਾਂ ਨੂੰ ਜ਼ੈਡ ਪਲੱਸ ਸੁਰੱਖਿਆ ਮਿਲੀ ਹੁੰਦੀ ਹੈ। ਇਸ ਸਮੇਂ ਦੇਸ਼ ਦੇ 13 ਵੀਵੀਆਈਪੀਜ਼ ਨੂੰ ਐੱਨਐੱਸਜੀ ਸੁਰੱਖਿਆ ਮੁਹੱਈਆ ਹੈ। ਹਰ ਇੱਕ ਵੀਵੀਆਈਪੀਜ਼ ਦੀ ਸੁਰੱਖਿਆ ‘ਚ ਲਗਭਗ ਦੋ ਦਰਜ਼ਨ ਬਲੈਕ ਕੈਟ ਕਮਾਂਡੋਜ਼ ਤਾਇਨਾਤ ਹੁੰਦੇ ਹਨ।

- Advertisement -

ਐਨਐਸਜੀ ਦਾ ਗਠਨ ਸਾਲ 1984 ‘ਚ ਕੀਤਾ ਗਿਆ ਸੀ। ਉਸ ਸਮੇਂ ਇਸ ਸੁਰੱਖਿਆ ਟੁਕੜੀ ਦਾ ਕੰਮ ਵੀਵੀਆਈਪੀਜ਼ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਨਹੀਂ ਸੀ।

ਐਨਐੱਸਜੀ ਦੇ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉੱਤਰਪ੍ਰਦੇਸ਼ ਦੇ ਮੁੱਖ-ਮੰਤਰੀ ਯੋਗੀ ਆਦਿੱਤਿਆਨਾਥ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐੱਨਐੱਸਜੀ ਦੀ ਥਾਂ ਹੁਣ ਅਰਧ ਸੈਨਿਕ ਬਲਾਂ ਦੀ ਹੋਵੇਗੀ। ਇਸ ਤੋਂ ਇਲਾਵਾ ਸੀਐੱਮ ਮਾਇਆਵਤੀ, ਮੁਲਾਇਮ ਸਿੰਘ ਯਾਦਵ, ਚੰਦਰਬਾਬੂ ਨਾਇਡੂ, ਪ੍ਰਕਾਸ਼ ਸਿੰਘ ਬਾਦਲ, ਫਾਰੂਕ ਅਬਦੁੱਲਾ, ਅਸਮ ਦੇ ਮੁੱਖ-ਮੰਤਰੀ ਸਰਬਨੰਦ ਸੋਨੋਵਾਲ ਤੇ ਸਾਬਕਾ ਉਪ-ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਐਨਐੱਸਜੀ ਸੁਰੱਖਿਆ ਮਿਲੀ ਹੋਈ ਹੈ।

ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਐਨਐਸਜੀ ਦਾ ਮੁੱਖ ਕੰਮ ਅੱਤਵਾਦ ਅਭਿਆਨਾਂ ਤੇ ਜਹਾਜ਼ ਅਗਵਾ ਕਰਨ ਵਰਗੀਆਂ ਘਟਨਾਵਾਂ ਨੂੰ ਰੋਕਣਾ ਹੈ। ਅਧਿਕਾਰੀਆਂ ਨੇ ਕਿਹਾ ਕਿ ਵੀਵੀਆਈਪੀ ਸੁਰੱਖਿਆ ਤੋਂ ਐਨਐਸਜੀ ਨੂੰ ਹਟਾਉਣ ਨਾਲ ਲਗਭਗ 450 ਕਮਾਂਡੋਜ਼ ਮੁਕਤ ਹੋ ਜਾਣਗੇ। ਜਿਨ੍ਹਾਂ ਦੀ ਵਰਤੋਂ ਐਨਐਸਜੀ ਦੇ ਪੰਜ ਠਿਕਾਣਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਜਾ ਸਕੇਗੀ।

ਸਰਕਾਰ ਵੱਲੋਂ ਇੱਕ ਯੋਜਨਾ ਅਨੁਸਾਰ ਐਨਐਸਜੀ ਸੁਰੱਖਿਆ ਪ੍ਰਾਪਤ ਵੀਵੀਆਈਪੀਜ਼ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ (CISF) ਨੂੰ ਸੌਂਪੀ ਜਾ ਸਕਦੀ ਹੈ ਜਿਹੜੀ ਪਹਿਲਾਂ ਹੀ ਲਗਭਗ 130 ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ।

Share this Article
Leave a comment