ਜਸਟਿਨ ਟਰੂਡੋ ਨੇ 17,000 ਘਰਾਂ ਦੀ ਉਸਾਰੀ ਲਈ ਕੀਤਾ ਫੰਡ ਦਾ ਐਲਾਨ

Prabhjot Kaur
1 Min Read

ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਵੱਡਾ ਐਲਾਨ ਕਰਦਿਆਂ ਕਿਹਾ ਕਿ ਫੈਡਰਲ ਸਰਕਾਰ ਹਾਊਸਿੰਗ ਪ੍ਰਾਜੈਕਟਾਂ ਲਈ ਫੰਡ ਜਾਰੀ ਕਰ ਰਹੀ ਹੈ। ਜਸਟਿਨ ਟਰੂਡੋ ਨੇ ਕਿਹਾ ਕਿ 17 ਹਜ਼ਾਰ ਨਵੇਂ ਘਰਾਂ ਦੀ ਉਸਾਰੀ ਕੀਤੀ ਜਾਵਗੀ। ਜਿਸ ਲਈ ਫੈਡਰਲ ਸਰਕਾਰ ਵੱਲੋਂ ਤਿੰਨ ਵੱਖ-ਵੱਖ ਹਾਊਸਿੰਗ ਪ੍ਰਾਜੈਕਟ ਹਾਊਸਿੰਗ ਇਨੋਵੇਸ਼ਨ ਤਹਿਤ 2 ਅਰਬ ਡਾਲਰ ਜਾਰੀ ਕੀਤੇ ਜਾਣਗੇ।

ਜਾਣਕਾਰੀ ਮੁਤਾਬਕ ਤਿੰਨ ਪ੍ਰਾਜੈਕਟਾਂ’ਚੋਂ ਦੋ ਅਫ਼ੌਰਡੇਬਲ ਹਾਊਸਿੰਗ ਇਨੋਵੇਸ਼ਨ ਫ਼ੰਡ ਦੇ ਅਧੀਨ ਆਉਂਦੇ ਹਨ ਜੋ 2016 ਵਿੱਚ ਸਥਾਪਤ ਕੀਤਾ ਗਿਆ ਅਤੇ ਇਸ ਤਹਿਤ ਪ੍ਰਾਈਵੇਟ ਸੈਕਟਰ ਗਰੁੱਪ, ਗੈਰ ਮਨੁਾਫ਼ੇ ਵਾਲੀਆਂ ਜਥੇਬੰਦੀਆਂ ਅਤੇ ਕਮਿਊਨਿਟੀ ਹਾਊਸਿੰਗ ਗਰੁੱਪ ਨਾਲ ਤਾਲਮੇਲ ਅਧੀਨ ਮਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਲੋਕਾਂ ਦੀ ਜ਼ਰੂਰਤ ਮੁਤਾਬਕ ਮਕਾਨ ਬਣਾਏ ਜਾਣਗੇ ਅਤੇ ਇਨ੍ਹਾਂ ਵਿੱਚ ਅਧੁਨਿਕ ਤੌਰ-ਤਰੀਕੇ ਵੀ ਅਪਣਾਏ ਜਾਣਗੇ। ਕਿਚਨਰ ਵਿਖੇ ਹਾਊਸਿੰਗ ਅਤੇ ਡਾਇਵਰਸਿਟੀ ਮਾਮਲਿਆਂ ਬਾਰੇ ਮੰਤਰੀ ਅਹਿਮਦ ਹੁਸੈਨ ਦੀ ਮੌਜੂਦਗੀ ਵਿੱਚ ਜਸਟਿਨ ਟਰੂਡੋ ਨੇ ਕਿਹਾ ਕਿ ਅਫੌਰਡੇਬਲ ਹਾਊਸਿੰਗ ਇਨੋਵੇਸ਼ਨ ਫ਼ੰਡ ਅਧੀਨ 6,000 ਮਕਾਨਾਂ ਦੀ ਉਸਾਰੀ ਕੀਤੀ ਜਾਵੇਗੀ ਜਦਕਿ ਰੈਪਿੰਡ ਹਾਊਸਿੰਗ ਇਨੀਸ਼ੀਏਟਿਵ ਤਹਿਤ 4,500 ਮਕਾਨ ਉਸਾਰੇ ਜਾਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment