ਦਰਦਨਾਕ ਮੌਤ ‘ਚ ਬਦਲੀ ਖੇਡ, 5 ਮਾਸੂਮ ਬੱਚਿਆਂ ਦੀ ਇੰਝ ਗਈ ਜਾਨ ਸੁਣ ਕੇ ਹੋ ਜਾਵੋਗੇ ਹੈਰਾਨ

TeamGlobalPunjab
1 Min Read

ਬੀਕਾਨੇਰ: ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਇੱਕ ਦਿਲ ਦਿਹਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਹਿੰਮਤਾਸਰ ਵਿੱਚ 5 ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਬੱਚਿਆਂ ਦੀ ਉਮਰ 8 ਸਾਲ ਤੱਕ ਸੀ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਬੱਚੇ ਲੁਕਣ ਮੀਚੀ ਖੇਡ ਰਹੇ ਸਨ। ਲੁਕਣ ਦੇ ਲਈ ਜਦੋਂ ਬੱਚੇ ਇੱਕ ਘਰ ਵਿੱਚ ਗਏ ਤਾਂ ਉੱਥੇ ਮੌਜੂਦ ਦਾਣਿਆਂ ਦੇ ਢੋਲ ਵਿੱਚ ਲੁਕ ਗਏ। ਇਸ ਦੌਰਾਨ ਢੋਲ ਦਾ ਅਚਾਨਕ ਢੱਕਣ ਬੰਦ ਹੋ ਗਿਆ। ਢੱਕਣ ਬੰਦ ਹੋਣ ਨਾਲ, ਉਸਦਾ ਹੈਂਡਲ ਕੁੰਡੇ ਵਿਚ ਲੱਗ ਗਿਆ ਸੀ, ਜਿਸ ਨਾਲ ਬੱਚੇ ਉਸ ਨੂੰ ਖੋਲ੍ਹ ਨਹੀਂ ਸਕੇ। ਜਿਸ ਕਾਰਨ ਬੱਚਿਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।

ਜਿਸ ਸਮੇਂ ਇਹ ਘਟਨਾ ਵਾਪਰੀ ਉਦੋਂ ਘਰ ਵਿੱਚ ਕੋਈ ਵੀ ਵੱਡਾ ਵਿਅਕਤੀ ਜਾਂ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ। ਜਦੋਂ ਸ਼ਾਮ ਨੂੰ ਮਾਂ ਨੇ ਬੱਚਿਆਂ ਲੱਭਿਆ ਤਾਂ ਉਹ ਉਨ੍ਹਾਂ ਨੂੰ ਕਿਤੇ ਵੀ ਨਹੀਂ ਲੱਭ ਸਕੇ, ਜਦੋਂ ਉਸਨੇ ਸ਼ੱਕ ਦੇ ਅਧਾਰ ਤੇ ਟੈਂਕ ਖੋਲ੍ਹਿਆ ਤਾਂ ਬੱਚੇ ਲੱਭੇ ਗਏ। ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟ ਮਾਰਟਮ ਤੋਂ ਬਾਅਦ ਦੇਹਾਂ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ।

Share this Article
Leave a comment