ਸੋਨੇ ਦੀ ਕਾਰ ਦੀ ਚਮਕ ਰੋਡ ‘ਤੇ ਦੂਜੇ ਡਰਾਇਵਰਾਂ ਦੀ ਅੱਖਾਂ ਕਰ ਦਿੰਦੀ ਸੀ ਅੰਨੀਆਂ, ਪੁਲਿਸ ਨੇ ਕੀਤੀ ਜ਼ਬਤ

TeamGlobalPunjab
1 Min Read

ਫ੍ਰੈਂਕਫਰਟ:ਜਰਮਨੀ ਦੇ ਹੈਮਬਰਗ ‘ਚ ਪੁਲਿਸ ਨੇ ਸੋਨੇ ਦੀ ਪੋਲਿਸ਼ ਚੜ੍ਹੀ ਕਾਰ ਜ਼ਬਤ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਕਾਰ ਦੀ ਚਮਕ ਇੰਨੀ ਜ਼ਿਆਦਾ ਸੀ ਕਿ ਸੜਕ ‘ਤੇ ਵਾਹਨ ਚਲਾ ਰਹੇ ਦੂਜੇ ਡ੍ਰਾਈਵਰਾਂ ਦੀ ਅੱਖਾਂ ‘ਚ ਇਸ ਦੀ ਚਮਕ ਪੈਂਦੀ ਸੀ ਜਿਸ ਕਾਰਨ ਹਾਦਸੇ ਹੋਣ ਦਾ ਖ਼ਤਰਾ ਜ਼ਿਆਦਾ ਸੀ।

ਪੁਲਿਸ ਮੁਤਾਬਕ, ਉਨ੍ਹਾਂ ਨੇ ਪਹਿਲਾਂ ਕਾਰ ਰੋਕ ਕੇ ਡ੍ਰਾਈਵਰ ਨੂੰ ਇਸ ਦੀ ਪੌਲਿਸ਼ ਹਟਾਉਣ ਤੇ ਇਸ ਨੂੰ ਦੁਬਾਰਾ ਰਜਿਸਟਰ ਕਰਨ ਲਈ ਕਿਹਾ। ਜਦੋਂ ਉਸ ਨੇ ਪੁਲਿਸ ਦੀ ਗੱਲ ਨਹੀਂ ਮੰਨੀ ਤਾਂ ਕਾਰ ਜ਼ਬਤ ਕੀਤੀ ਗਈ।

ਰਿਪੋਰਟਸ ਮੁਤਾਬਕ ਬਾਅਦ ‘ਚ ਕਾਰ ਤੇ ਉਸ ਦੇ ਡ੍ਰਾਈਵਰ ਨੂੰ ਜ਼ੁਰਮਾਨਾ ਲਾ ਕੇ ਛੱਡ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਦੁਬਾਰਾ ਕਾਰ ਨੂੰ ਸੜਕ ‘ਤੇ ਚਲਾਉਣ ਤੋਂ ਪਹਿਲਾਂ ਉਹ ਸੋਨੇ ਦੀ ਪੌਲਿਸ਼ ਨੂੰ ਹਟਾ ਲਵੇ। ਸਥਾਨਕ ਮੀਡੀਆ ਦੇ ਮੁਤਾਬਕ ਜਿਸ ਦਿਨ ਪੋਰਸ਼ ਕਾਰ ਕਾਬੂ ਕੀਤੀ ਗਈ, ਉਸੇ ਦਿਨ ਹੀ ਸੋਨੇ ਦੀ ਪਾਲਸ਼ ਵਾਲੀ ਲੈਂਬੋਰਗਿਨੀ ਵੀ ਕਾਬੂ ਕੀਤੀ ਗਈ ਸੀ। ਹਾਲਾਂਕਿ ਉਸ ਕਾਰ ਦੇ ਡਰਾਇਵਰ ਨੇ ਪੁਲਿਸ ਦੀ ਗੱਲ ਮੰਨਦਿਆ ਸੋਨੇ ਦੀ ਪਾਲਸ਼ ਉਤਰਵਾ ਦਿੱਤੀ ਸੀ।

Share this Article
Leave a comment