ਜੈਸਪਰ: ਜੈਸਪਰ ਨੈਸ਼ਨਲ ਪਾਰਕ ‘ਚ ਲਗਭਗ 3 ਸਾਲ ਪਹਿਲਾਂ ਹਾਦਸਾਗ੍ਰਸਤ ਹੋਈ ਬੱਸ ਕਾਰਨ ਇੱਕ ਭਾਰਤੀ ਦੀ ਮੌਤ ਅਤੇ ਦੋ ਭਾਰਤੀਆਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਸੀ। ਹੁਣ ਇਸ ਹਾਦਸੇ ਨਾਲ ਸਬੰਧਤ ਬੱਸ ਆਪੇਟਰ ਕੰਪਨੀ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ ਅਤੇ ਉਸ ਨੂੰ 4 ਲੱਖ 75 ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਕੈਨੇਡਾ ਦੇ ਅਲਬਰਟਾ ਸੂਬੇ ‘ਚ ਜੈਸਪਰ ਤੋਂ 100 ਕਿਲਮੀਟਰ ਦੂਰ ਐਥਾਬਾਸਕਾ ਗਲੇਸ਼ੀਅਰ (Athabasca Glacier) ਨੂੰ ਜਾਂਦੀ ਸੜਕ ‘ਤੇ ਵਾਪਰੇ ਹਾਦਸੇ ਦੌਰਾਨ ਤਿੰਨ ਜਣੇ ਮਾਰੇ ਗਏ ਸਨ ਜਦਕਿ 14 ਹਰ ਜ਼ਖ਼ਮੀ ਹੋਏ। ਹਾਦਸੇ ਵਲੀ ਬੱਸ ‘ਚ ਦੋ ਦਰਜਨ ਤੋਂ ਵੱਧ ਮੁਸਾਫ਼ਰ ਸਵਾਰ ਸਨ ਜਦੋਂ ਇਹ ਪਹਾੜ ਤੋਂ 50 ਮੀਟਰ ਹੇਠਾਂ ਤੱਕ ਪਲਟੀਆਂ ਖਾਂਦੀ ਆਈ ਅਤੇ ਆਖਿਰਕਾਰ ਮੁੱਧੀ ਵੱਜ ਗਈ। ਹਾਦਸੇ ਤੋਂ ਬਾਅਦ ਕੋਲੰਬੀਆ ਆਈਸਫੀਲਡ ਦੇ ਸੈਰ ਸਪਾਟੇ `ਤੇ ਰੋਕ ਲਾ ਦਿੱਤੀ ਗਈ ਜੋ ਮੁੜ 2022 ‘ਚ ਸ਼ੁਰੂ ਹੋਇਆ, ਪਰ ਸ਼ਵੇਤਾ ਪਟੇਲ ਅਤੇ ਉਸ ਦੇ ਪਤੀ ਸੂਰਜ ਦੀ ਜ਼ਿੰਦਗੀ ਸੰਭਾਵਤ ਤੌਰ ‘ਤੇ ਕਦੇ ਆਮ ਵਰਗੀ ਨਹੀਂ ਹੋ ਸਕੇਗੀ।
ਹਾਦਸੇ ਦੌਰਾਨ ਸ਼ਵੇਤਾ ਦਾ ਇੱਕ ਰਿਸ਼ਤੇਦਾਰ ਦਮ ਤੋੜ ਗਿਆ ਜਦਕਿ ਉਹ ਅਤੇ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਏ। ਹਾਦਸੇ ਵਿਚ ਬਚੇ ਛੇ ਜਣਿਆਂ ਵੱਲੋਂ ਟੂਰ ਕੰਪਨੀ ਦੇ ਆਪੋਟਰਾਂ ਵਿਰੁੱਧ 17 ਮਿਲੀਅਨ ਡਾਲਰ ਦੇ ਹਰਜਾਨੇ ਦਾ ਮੁਕੰਦਮਾ ਦਾਇਰ ਕੀਤਾ ਗਿਆ ਹੈ। ਸ਼ਵੇਤਾ ਦੀ ਗਰਦਨ ਵਿਚ ਸੀ-1 ਵਰਕਚਰ ਹੋਇਆ ਜਦਕਿ ਇਸ ਤੋਂ ਇਲਾਵਾ ਰਿਬਜ਼ ਅਤੇ ਅਰਬੀਟਲ ਬੋਨ ਵੀ ਟੁੱਟ ਗਈ। ਹਾਦਸੇ ਤੋਂ ਬਾਅਦ ਸ਼ਵੇਤਾ ਲੰਬਾ ਸਮਾਂ ਹੋਰਨਾਂ ‘ਤੇ ਨਿਰਭਰ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਈ। ਹਾਦਸੇ ਤੋਂ ਪਹਿਲਾ ਸ਼ਵੇਤਾ ਪਟੇਲ ਮੈਡੀਕਲ ਆਫ਼ਿਸ ਅਸਿਸਟੈਂਟ ਵਜੋਂ ਕੰਮ ਕਰਦੀ ਸੀ ਅਤੇ ਜਲਦ ਹੀ ਸਿਖਲਾਈ ਪ੍ਰਾਪਤ ਨਰਸ ਵਜੋਂ ਮਾਨਤਾ ਮਿਲਣ ਵਾਲੀ ਸੀ। ਸ਼ਵੇਤਾ ਦਾ ਪਤੀ ਸੂਰਜ ਪਟੇਲ ਵੀ ਕਈ ਫਰੈਕਚਰ ਹੋਣ ਕਾਰਨ ਫਾਰਮਾਸਿਸਟ ਵਜੋਂ ਕੰਮ ਕਰਨ ਤੋਂ ਅਸਮਰੱਥ ਰਿਹਾ। ਸ਼ਵੇਤਾ ਨੇ ਹਾਦਸੇ ਤੋਂ ਕੁਝ ਸਮੇਂ ਬਾਅਦ ਕਿਹਾ ਸੀ ਕਿ ਉਸ ਨੂੰ ਬਿਲਕੁਲ ਵੀ ਯਕੀਨ ਨਹੀਂ ਕਿ ਉਹ ਅਤੇ ਉਸ ਦਾ ਪਤੀ ਕਦੇ ਵੀ ਪੂਰੀ ਤਰ੍ਹਾਂ ਠੀਕ ਹੋ ਸਕਣਗੇ। ਤਾਜ਼ਾ ਫੈਸਲੇ ਅਧੀਨ 4 ਲੱਖ 75 ਹਜ਼ਾਰ ਡਾਲਰ ਦੇ ਜੁਰਮਾਨੇ ‘ਚ 3 ਲੱਖ 65 ਹਜ਼ਾਰ ਡਾਲਰ ਯੂਨੀਵਰਸਿਟੀ ਆਫ਼ ਐਲਬਰਟਾ ਨੂੰ ਮਿਲਣਗੇ ਤਾਂਕਿ ਬਰਫ ‘ਤੇ ਚੱਲਣ ਲਈ ਸਮਰੱਥ ਸੁਰੱਖਿਅਤ ਗੱਡੀਆਂ ਤਿਆਰ ਕੀਤੀਆਂ ਜਾ ਸਕਣ। ਇਸ ਤੋਂ ਇਲਾਵਾ 1 ਲੱਖ 9 ਹਜ਼ਾਰ ਡਾਲਰ ਸਟਾਰ ਏਅਰ ਐਂਬੁਲੈਂਸ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਗਏ। ਬਾਕੀ ਰਹਿੰਦੇ ਇਕ ਹਜ਼ਾਰ ਡਾਲਰ ਅਦਾਲਤ ਨੂੰ ਜਾਣਗੇ।