ਹੁਸ਼ਿਆਰਪੁਰ ਦੇ ਨੌਜਵਾਨ ਨੂੰ ਯੂਕੇ ‘ਚ ਮਿਲਿਆ ਨੈਸ਼ਨਲ ਬੈਸਟ ਡਰਾਈਵਰ ਦਾ ਖਿਤਾਬ

TeamGlobalPunjab
2 Min Read

ਲੰਦਨ /ਹੁਸ਼ਿਆਰਪੁਰ: ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਦਾਚੌਰ ਤੋਂ ਇੰਗਲੈਂਡ ਗਏ 37 ਸਾਲਾ ਨੌਜਵਾਨ ਜਤਿੰਦਰ ਕੁਮਾਰ ਨੂੰ ਯੂਕੇ ਦੀ ਸਰਕਾਰ ਵੱਲੋਂ ਸਾਲ 2019 ਲਈ ਨੈਸ਼ਨਲ ਬੈਸਟ ਬੱਸ ਡਰਾਈਵਰ ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਜਤਿੰਦਰ ਦੀ ਇਸ ਕਾਮਯਾਬੀ ਦੀ ਖਬਰ ਸੁਣਦਿਆਂ ਉਸਦੇ ਘਰ ਅਤੇ ਪਿੰਡ ਵਿੱਚ ਜਸ਼ਨ ਮਨਾਏ ਜਾ ਰਹੇ ਹਨ।

ਨੰਦਾਚੌਰ ਦੇ ਜਤਿੰਦਰ ਕੁਮਾਰ ਨੂੰ ਯੂਕੇ ਸਰਕਾਰ ਨੇ ਨੈਸ਼ਨਲ ਬੈਸਟ ਬੱਸ ਚਾਲਕ 2019 ਦੇ ਖਿਤਾਬ ਨਾਲ ਨਵਾਜ਼ਿਆ। ਜਤਿੰਦਰ ਦੇ ਪਿਤਾ ਮੰਗਤ ਰਾਮ ਨੇ ਦੱਸਿਆ ਕਿ ਉਹ ਆਰਮੀ ਤੋਂ ਰਟਾਇਰ ਹਨ। ਉਨ੍ਹਾਂ ਦੇ ਬੇਟੇ ਨੇ ਮੁਢਲੀ ਸਿਖਿਆ ਨੰਦਾਚੌਰ ਤੋਂ ਕੀਤੀ ਤੇ ਬਾਰ੍ਹਵੀਂ ਤੋਂ ਬਾਅਦ ਬੇਟੇ ਨੇ ਵਿਦੇਸ਼ ਜਾਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੇਟੇ ਨੂੰ ਹੋਰ ਪੜ੍ਹਨ ਲਈ ਕਿਹਾ ਪਰ ਬੇਟੇ ਦਾ ਮਨ ਵਿਦੇਸ਼ ਜਾਣ ਦਾ ਸੀ। ਫਿਰ ਪੁੱਤਰ ਦੱਖਣ ਕੋਰੀਆ ਚਲਿਆ ਗਿਆ, ਜਿੱਥੇ ਉਹ ਚਾਰ ਸਾਲ ਰਿਹਾ ਤੇ ਫਿਰ ਪਿੰਡ ਆ ਗਿਆ।

- Advertisement -

ਇਸ ਤੋਂ ਬਾਅਦ ਬੇਟੇ ਨੇ ਫਿਰ ਯੂਕੇ ਲਈ ਅਪਲਾਈ ਕੀਤਾ ਤਾਂ ਬੇਟੇ ਨੂੰ ਯੂਕੇ ਦਾ ਵੀਜ਼ਾ ਮਿਲ ਗਿਆ। ਉਨ੍ਹਾਂ ਨੇ ਦੱਸਿਆ ਕਿ ਜਤਿੰਦਰ 2006 ਵਿੱਚ ਵਿਦੇਸ਼ ਗਿਆ ਸੀ ਤੇ ਯੂਕੇ ਵਿੱਚ ਜਾ ਕੇ ਉਸ ਨੇ ਲਾਈਸੈਂਸ ਬਣਵਾਇਆ ਤੇ ਬੱਸ ਚਲਾਉਣ ਲੱਗਿਆ। ਪਹਿਲਾਂ ਦੋ ਵਾਰ ਜਿਸ ਕੰਪਨੀ ਲਈ ਬਸ ਚਲਾਉਂਦਾ ਸੀ, ਉਸੇ ਕੰਪਨੀ ਵੱਲੋਂ ਬੈਸਟ ਚਾਲਕ ਦਾ ਦੋ ਵਾਰ ਖਿਤਾਬ ਮਿਲ ਚੁੱਕਿਆ ਹੈ। ਫਿਰ ਪੁੱਤਰ ਯੂਕੇ ਵਿੱਚ ਡਬਲ ਡੈਕਰ ਬਸ ਚਲਾਉਣ ਲੱਗ ਗਿਆ। ਹੁਣ ਉਸ ਨੂੰ ਨੈਸ਼ਨਲ ਬੈਸਟ ਡਰਾਈਵਰ ਦੇ ਖਿਤਾਬ ਨਾਲ ਨਵਾਜ਼ਿਆ ਗਿਆ ਹੈ।

Share this Article
Leave a comment