ਲੰਦਨ: ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰ ਫਲੈਟ ‘ਚ ਪਾਏ ਗਏ ਮ੍ਰਿਤ

TeamGlobalPunjab
2 Min Read

ਲੰਦਨ: ਬਰਤਾਨੀਆਂ ਦੀ ਰਾਜਧਾਨੀ ਲੰਦਨ ‘ਚ ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰ ਫਲੈਟ ਵਿੱਚ ਮ੍ਰਿਤ ਪਾਏ ਗਏ। ਸਕਾਟਲੈਂਡ ਯਾਰਡ ਪੁਲਿਸ ਇਸ ਨੂੰ ਕਤਲ ਅਤੇ ਖੁਦਕੁਸ਼ੀ ਦਾ ਮਾਮਲਾ ਮੰਨ ਕੇ ਜਾਂਚ ਵਿੱਚ ਲੱਗੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।

ਮੈਟਰੋਪੋਲਿਟਨ ਪੁਲਿਸ ਦੇ ਅਧਿਕਾਰੀ ਮੰਗਲਵਾਰ ਨੂੰ ਬਰੈਂਟਫੋਰਡ ਸਥਿਤ ਫਲੈਟ ‘ਚ ਦਰਵਾਜਾ ਤੋੜ ਕੇ ਦਾਖਲ ਹੋਏ। ਉਨ੍ਹਾਂ ਨੂੰ ਉੱਥੇ 36 ਸਾਲਾ ਔਰਤ ਅਤੇ ਉਨ੍ਹਾਂ ਦੇ ਤਿੰਨ ਸਾਲਾ ਪੁੱਤਰ ਕੈਲਾਸ਼ ਕੁਹਾ ਰਾਜ ਮ੍ਰਿਤ ਮਿਲੇ। ਉਨ੍ਹਾਂ ਦੇ ਪਤੀ ਕੁਹਾ ਰਾਜ ਸੀਤਮਪਰਨਾਥਨ ਜ਼ਖਮੀ ਹਾਲਤ ਵਿੱਚ ਪਏ ਸਨ। ਉਨ੍ਹਾਂ ਦੇ ਸਰੀਰ ‘ਤੇ ਚਾਕੂ ਦੇ ਡੂੰਘੇ ਜ਼ਖਮ ਸਨ ਥੋੜ੍ਹੀ ਦੇਰ ਬਾਅਦ ਮੌਕੇ ‘ਤੇ ਹੀ ਉਨ੍ਹਾਂ ਦੀ ਵੀ ਮੌਤ ਹੋ ਗਈ।

ਪੁਲਿਸ ਦਾ ਮੰਨਣਾ ਹੈ ਕਿ ਜਦੋਂ ਅਧਿਕਾਰੀ ਫਲੈਟ ਵਿੱਚ ਦਾਖਲ ਹੋਏ ਸਨ ਤਾਂ 42 ਸਾਲਾ ਸੀਤਮਪਰਨਾਥਨ ਨੇ ਖੁਦ ਨੂੰ ਚਾਕੂ ਮਾਰ ਲਿਆ। ਸ਼ੱਕ ਹੈ ਕਿ ਇਹ ਕਤਲ ਅਤੇ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ।

- Advertisement -

ਪੁਲਿਸ ਅਨੁਸਾਰ ਉਨ੍ਹਾਂ ਨੂੰ ਐਤਵਾਰ ਰਾਤ ਪਰਿਵਾਰਕ ਦੇ ਇੱਕ ਮੈਂਬਰ ਦਾ ਫੋਨ ਆਇਆ ਸੀ, ਜਿਸ ਵਿੱਚ ਪਰਿਵਾਰ ਦੀ ਸਲਾਮਤੀ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ। ਅਧਿਕਾਰੀ ਤੜਕੇ ਹੀ ਫਲੈਟ ‘ਤੇ ਗਏ ਤੇ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਮਿਲਿਆ ਗੁਆਂਢੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਦਰਵਾਜ਼ਾ ਤੋੜ ਕੇ ਘਰ ਵਿੱਚ ਦਾਖ਼ਲ ਹੋਣ ਦਾ ਫ਼ੈਸਲਾ ਲਿਆ ਗਿਆ।

Share this Article
Leave a comment