ਤਾਨਾਸ਼ਾਹ ਕਿਮ ਜੋਂਗ ਉਨ ਜ਼ਿੰਦਾ ਹਨ ਅਤੇ ਸਿਹਤਮੰਦ ਹਨ: ਦੱਖਣੀ ਕੋਰੀਆ

TeamGlobalPunjab
1 Min Read

ਨਿਊਜ਼ ਡੈਸਕ: ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਿਹਤ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਹੀ ਅਫਵਾਹਾਂ ਫੈਲ ਰਹੀਆਂ ਹਨ। ਉੱਥੇ ਹੀ ਦੱਖਣ ਕੋਰੀਆ ਲਗਾਤਾਰ ਕਿਮ ਦੀ ਗੰਭੀਰ ਹਾਲਤ ਨਾਲ ਜੁਡ਼ੀਆਂ ਖਬਰਾਂ ਦਾ ਖੰਡਨ ਕਰ ਰਿਹਾ ਹੈ। ਦੱਖਣ ਕੋਰੀਆ ਦੇ ਰਾਸ਼ਟਰਪਤੀ ਦੀ ਫਾਰੇਨ ਪਾਲਿਸੀ ਅਡਵਾਇਜਰ ਚੁੰਗ – ਇਸ ਮੂਨ ਨੇ ਕਿਹਾ ਕਿ ਕਿਮ ਜਿੰਦਾ ਹਨ ਅਤੇ ਸਿਹਤਮੰਦ ਹਨ।

ਸੀਐਨਐਨ ਦੀ ਰਿਪੋਰਟ ਦੇ ਮੁਤਾਬਕ, ਮੂਨ ਨੇ ਕਿਹਾ ਹੈ ਕਿ ਕਿਮ ਨੂੰ ਲੈ ਕੇ ਸਾਡੀ ਸਰਕਾਰ ਦਾ ਰੁਖ਼ ਕਾਇਮ ਹੈ। ਕਿਮ ਜੋਂਗ ਜਿੰਦਾ ਹਨ ਅਤੇ ਸਿਹਤਮੰਦ ਹਨ। ਉਨ੍ਹਾ ਕਿਹਾ ਕਿ ਕਿਮ 13 ਅਪ੍ਰੈਲ ਤੋਂ ਹੀ ਦੇਸ਼ ਦੇ ਵੋਨਸਨ ਏਰੀਆ ਵਿੱਚ ਰਹਿ ਰਹੇ ਹਨ।

ਉੱਥੇ ਹੀ ਬੀਤੇ ਦਿਨੀਂ ਸਿਓਲ ਦੇ ਅਧਿਕਾਰੀਆਂ ਨੇ ਕਿਮ ਵਾਰੇ ਮੀਡੀਆ ਰਿਪੋਰਟਾਂ ‘ਤੇ ਕਿਹਾ ਸੀ ਕਿ ਉੱਤਰੀ ਕੋਰੀਆ ਤੋਂ ਕੋਈ ਨਾਰਮਲ ਸੰਕੇਤ ਨਹੀਂ ਮਿਲੇ ਹਨ। ਹਾਲਾਂਕਿ ਕੁਝ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਮ ਕੁਝ ਕਾਰਨਾਂ ਕਰਕੇ ਵਾਨਸਨ ‘ਚ ਰਹਿ ਰਹੇ ਹਨ, ਉੱਥੇ ਹੀ ਦੱਖਣੀ ਕੋਰੀਆ ਦੀ ਯੋਨਹਾਪ ਨਿਊਜ਼ ਏਜੰਸੀ ਨੇ ਐਤਵਾਰ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਆਗੂ ਦੀ ਇਕ ਟ੍ਰੇਨ ਨੂੰ ਵਾਨਸਨ ‘ਚ ਇਕ ਸਟੇਸ਼ਨ ‘ਤੇ ਸਪੌਟ ਕੀਤਾ ਗਿਆ ਸੀ।

Share this Article
Leave a comment