ਕੈਨੇਡਾ ’ਚ ਭਾਰਤੀ ਮੂਲ ਦੇ ਪੁਲਿਸ ਅਫ਼ਸਰ ਦੀ ਮੁੜ ਹੋਈ ਗ੍ਰਿਫ਼ਤਾਰੀ

TeamGlobalPunjab
2 Min Read

ਟੋਰਾਂਟੋ: ਹਾਈ ਪ੍ਰੋਫ਼ਾਈਲ ਸੈਕਸ਼ੁਅਲ ਅਸਾਲਟ ਮਾਮਲੇ ‘ਚੋਂ ਬਰੀ ਹੋਏ ਟੋਰਾਂਟੋ ਦੇ ਭਾਰਤੀ ਮੂਲ ਦੇ ਪੁਲਿਸ ਅਫ਼ਸਰ ਖਿਲਾਫ ਇੱਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਟੋਰਾਂਟੋ ਪੁਲਿਸ ਦੇ ਕਾਂਸਟੇਬਲ ਸਮੀਰ ਕਾਰਾ ਵਿਰੁੱਧ ਇੱਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ।

ਇਸ ਘਟਨਾ ਸਬੰਧੀ ਟੋਰਾਂਟੋ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਘਟਨਾ ਵੀਰਵਾਰ ਸਵੇਰੇ 5 ਵਜੇ ਡੰਡਾਸ ਸਟ੍ਰੀਟ ਅਤੇ ਕੀਲ ਸਟੀਟ ਇਲਾਕੇ ਵਿਚ ਵਾਪਰੀ। ਔਰਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਮੌਕੇ ‘ਤੇ ਪੁੱਜੀ ਤੇ 39 ਸਾਲਾ ਦਾ ਇਕ ਸ਼ਖਸ ਮਿਲਿਆ ਜਿਸ ਦੀ ਸ਼ਨਾਖ਼ਤ ਟੋਰਾਂਟੋ ਪੁਲਿਸ ਦੇ ਕਾਂਸਟੇਬਲ ਸਮੀਰ ਕਾਰਾ ਵਜੋਂ ਕੀਤੀ ਗਈ। ਜਿਸ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰਦਿਆਂ ਕੁੱਟਮਾਰ ਦੇ ਦੋਸ਼ ਆਇਦ ਕਰ ਦਿੱਤੇ ਗਏ।

ਜਾਂਚਕਰਤਾਵਾਂ ਨੇ ਦੱਸਿਆ ਕਿ ਔਰਤ ਦੀ ਕੁੱਟਮਾਰ ਕੀਤੀ ਗਈ ਪਰ ਉਸ ਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਨਾ ਪਈ। ਸਮੀਰ ਕਾਰਾ ਸਣੇ ਟੋਰਾਂਟੋ ਪੁਲਿਸ ਦੇ ਤਿੰਨ ਅਫ਼ਸਰਾਂ ਵਿਰੁੱਧ ਇਕ ਹੋਟਲ ਦੀ ਪਾਰਕਿੰਗ ਐਨਫ਼ੋਰਸਮੈਂਟ ਅਫ਼ਸਰ ਨੇ ਸੈਕਸ਼ੁਅਲ ਅਸਾਲਟ ਦੇ ਦੋਸ਼ ਲਾਏ ਸਨ ਅਤੇ 2015 ‘ਚ ਇਹ ਸਾਰੇ ਬਰੀ ਹੋ ਗਏ।

ਤਾਜ਼ਾ ਮਾਮਲੇ ‘ਚ ਸਮੀਰ ਕਾਰਾ ਨੂੰ ਤਨਖਾਹ ਸਣੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਦਾਲਤ ‘ਚ 19 ਮਈ ਨੂੰ ਪੇਸ਼ੀ ਹੋਵੇਗੀ। ਸਮੀਰ ਕਾਰਾ ਪਹਿਲਾਂ ਵੀ ਕਈ ਸਾਲ ਸਸਪੈਂਡ ਰਹਿ ਚੁੱਕਿਆ ਹੈ। ਉਸ ਵੇਲੇ ਸੈਕਸ਼ੁਅਲ ਅਸਾਲਟ ਦੇ ਮਾਮਲੇ ‘ਚ ਸੁਪੀਰੀਅਰ ਕੋਰਟ ਦੀ ਜਸਟਿਸ ਐਨੀ ਮੋਲੋਏ ਨੇ ਸਮੀਰ ਕਾਰਾ ਅਤੇ ਦੋ ਹੋਰ ਪੁਲਿਸ ਅਫ਼ਸਰਾਂ ਨੂੰ ਇਹ ਕਹਿ ਕੇ ਬਰੀ ਕਰ ਦਿੱਤਾ ਸੀ ਕਿ ਡਾਊਨ ਟਾਊਨ ਦੇ ਹੋਟਲ ‘ਚ ਵਾਪਰੇ ਘਟਨਾਕ੍ਰਮ ਬਾਰੇ ਸਪੱਸ਼ਟ ਤੌਰ ‘ਤੇ ਕੋਈ ਗੱਲ ਸਾਹਮਣੇ ਨਹੀਂ ਆ ਸਕੀ। ਸ਼ਿਕਾਇਤਕਰਤਾ ਵੱਲੋਂ ਪੇਸ਼ ਸਬੂਤ ਅਦਾਲਤ ਨੂੰ ਭਰਸੇਯੋਗ ਮਹਿਸੂਸ ਨਹੀਂ ਹੋਏ, ਜਿਸ ਮਗਰੋਂ ਤਿੰਨੇ ਪੁਲਿਸ ਅਫ਼ਸਰਾਂ ਨੂੰ ਵੱਡੀ ਰਾਹਤ ਮਿਲੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment