ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪਰਵਾਸੀ ਭਾਰਤੀ ਅਮਰੀਕਾ ਦੀ ਅਰਥ ਵਿਵਸਥਾ ‘ਚ ਦਿੰਦੇ ਨੇ ਯੋਗਦਾਨ

TeamGlobalPunjab
1 Min Read

ਵਾਸ਼ਿੰਗਟਨ :– ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਰਹਿ ਰਹੇ ਭਾਰਤੀਆਂ ਦੀ ਗਿਣਤੀ ਪੰਜ ਲੱਖ ਤੋਂ ਵੱਧ ਹੈ ਤੇ ਇਹ ਲੋਕ ਸਾਲਾਨਾ 15.5 ਅਰਬ ਡਾਲਰ ਖ਼ਰਚ ਕਰਦੇ ਹਨ ਤੇ ਸੰਘੀ, ਸੂਬਾਈ ਤੇ ਸਥਾਨਕ ਪ੍ਰਸ਼ਾਸਨ ਨੂੰ 2.8 ਅਰਬ ਡਾਲਰ ਦਾ ਟੈਕਸ ਵੀ ਅਦਾ ਕਰਦੇ ਹਨ। ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪਰਵਾਸੀ ਭਾਰਤੀ ਉਨ੍ਹਾਂ ਸਿਖਰਲੇ ਤਿੰਨ ਦੇਸ਼ਾਂ ਦੇ ਨਾਗਰਿਕਾਂ ‘ਚ ਸ਼ਾਮਲ ਹਨ, ਜਿਹੜੇ ਅਮਰੀਕਾ ਦੀ ਅਰਥ ਵਿਵਸਥਾ ‘ਚ ਸਭ ਤੋਂ ਵੱਧ ਯੋਗਦਾਨ ਦਿੰਦੇ ਹਨ।

ਦੱਸ ਦਈਏ ਅਮਰੀਕਾ ‘ਚ ਮੈਕਸੀਕੋ ਦੇ 42 ਲੱਖ ਲੋਕ ਗ਼ੈਰ ਕਾਨੂੰਨੀ ਤੌਰ ‘ਤੇ ਰਹਿੰਦੇ ਹਨ। ਇਹ ਗਿਣਤੀ ਅਮਰੀਕਾ ‘ਚ ਇਕ ਕਰੋੜ ਤੋਂ ਵੱਧ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਗ਼ੈਰ ਪਰਵਾਸੀਆਂ ਦੀ ਗਿਣਤੀ ਦਾ 40.8 ਫ਼ੀਸਦੀ ਹੈ। ਸਾਲ 2019 ‘ਚ ਮੈਕਸੀਕੋ ਦੇ ਇਨ੍ਹਾਂ ਗ਼ੈਰ ਕਾਨੂੰਨੀ ਪਰਵਾਸੀਆਂ ਨੇ 92 ਅਰਬ ਡਾਲਰ ਦੀ ਕਮਾਈ ਕੀਤੀ ਤੇ ਸੰਘੀ, ਸੂਬਾਈ ਤੇ ਸਥਾਨ ਪ੍ਰਸ਼ਾਸਨ ਨੂੰ 9.8 ਅਰਬ ਡਾਲਰ ਦਾ ਟੈਕਸ ਦਿੱਤਾ।

ਇਸਤੋਂ ਇਲਾਵਾ ਅਮਰੀਕਾ ‘ਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਲੋਕਾਂ ‘ਚ ਮੈਕਸੀਕੋ ਤੋਂ ਬਾਅਦ ਅਲਵਾ ਸਲਵਾਡੋਰ ਦਾ ਨੰਬਰ ਆਉਂਦਾ ਹੈ। ਅਲ ਸਲਵਾਡੋਰ ਦੇ 6,21,000 ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ ਜਦਕਿ ਭਾਰਤ ਦੇ 5,87,000, ਗਵਾਟੇਮਾਲਾ ਦੇ 5,40,000 ਤੇ ਹੈਂਡੁਰਾਸ ਦੇ 4,00,000 ਲੋਕ ਰਹਿੰਦੇ ਹਨ।

TAGGED: ,
Share this Article
Leave a comment