ਟੋਰਾਂਟੋ : ਟਰਾਲੇ ਦੀ ਬਰੇਕ ਨਾ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌਤ

Rajneet Kaur
1 Min Read

ਟੋਰਾਂਟੋ:  ਟੋਰਾਂਟੋ ‘ਚ ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ  ਦੀ ਪਹਿਚਾਣ ਰਮਨਪ੍ਰੀਤ ਸੋਹੀ ਵਜੋਂ ਹੋਈ ਹੈ। ਰਮਨਪ੍ਰੀਤ ਪੰਜਾਬ ਦੇ ਕੁੱਪ ਕਲਾਂ ਦੇ ਨਾਰੋਮਾਜਰਾ ਦਾ ਰਹਿਣ ਵਾਲਾ ਸੀ।

ਮਿਲੀ ਜਾਣਕਾਰੀ ਅਨੁਸਾਰ ਰਮਨਪ੍ਰੀਤ ਜਦੋਂ ਆਪਣਾ ਸੈਮੀ-ਟਰੱਕ ਬੈਕ ਲਗਾ ਰਿਹਾ ਸੀ ਤਾਂ ਟਰਾਲਾ ਖੋਲ੍ਹਣ ਉਹ ਕੰਧ ਤੇ ਟਰਾਲੇ ਵਿਚਾਲੇ ਫਸ ਗਿਆ।ਇਸ ਘਟਨਾ ਦੌਰਾਨ ਟਰੈਲਰ ਦੀ ਬਰੇਕ  ਨਹੀਂ ਲੱਗੀ ਸੀ। ਜਿਸ ਕਾਰਨ ਰਮਨਪ੍ਰੀਤ ਦੀ ਮੌਤ ਹੋ ਗਈ।

ਦਸਣਯੋਗ ਹੈ ਕਿ ਰਮਨਪ੍ਰੀਤ 8 ਸਾਲ ਪਹਿਲਾਂ ਕੈਨੇਡਾ ਆਇਆ ਸੀ ਤੇ ਇੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਅਗਲੇ ਸਾਲ ਜਨਵਰੀ ਮਹੀਨੇ ਵਿੱਚ ਰਮਨਪ੍ਰੀਤ ਦੇ ਘਰ ਖੁਸ਼ੀਆਂ ਦੀਆਂ ਰੋਣਕਾਂ ਲੱਗਣੀਆਂ ਸਨ। ਉਸਦਾ ਵਿਆਹ ਸੀ ਅਤੇ ਜਲਦ ਉਸਨੇ ਪੰਜਾਬ ਆਉਣਾ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment