ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਟੋਰਾਂਟੋ ਵੱਲੋਂ ਸੈਕਸ਼ਨ 22 ਤਹਿਤ ਨਵੇਂ ਹੁਕਮ ਜਾਰੀ

TeamGlobalPunjab
1 Min Read

ਟੋਰਾਂਟੋ: ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਟੋਰਾਂਟੋ ਵੱਲੋਂ ਸੈਕਸ਼ਨ 22 ਤਹਿਤ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਇਨ ਪਰਸਨ ਲਰਨਿੰਗ ਜਾਰੀ ਕੀਤੇ ਗਏ ਇਹ ਹੁਕਮ 10 ਮਈ ਨੂੰ ਪ੍ਰਭਾਵੀ ਹੋਣਗੇ।

ਨਿਊਜ਼ ਰਲੀਜ਼ ਅਨੁਸਾਰ ਇਹ ਹੁਕਮ ਪ੍ਰੋਵਿੰਸ਼ੀਅਲ ਲਾਕਡਾਊਨ ਰੈਗੂਲੇਸ਼ਨਜ਼ ਵਿੱਚ ਵਾਧਾ ਕਰਨਗੇ। ਇਸ ਤੋਂ ਪਹਿਲਾਂ ਐਜੂਕੇਸ਼ਨ ਐਕਟ ਤਹਿਤ ਸਕੂਲਾਂ ਵਿੱਚ ਇਨ ਕਲਾਸ ਲਰਨਿੰਗ ਬੰਦ ਕੀਤੀ ਗਈ ਸੀ। ਇਹ ਹੁਕਮ ਸਾਰੀਆਂ ਵਿੱਦਿਅਕ ਸੰਸਥਾਵਾਂ, ਜਿਨ੍ਹਾਂ ਵਿੱਚ ਇੰਡੀਪੈਂਡੈਂਟ ਸਕੂਲ ਵੀ ਸ਼ਾਮਲ ਹਨ, ਉੱਤੇ ਲਾਗੂ ਹੋਣਗੇ।ਪ੍ਰੋਵਿੰਸ਼ੀਅਲ ਹੁਕਮਾਂ ਵਾਂਗ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਇਨ ਪਰਸਨ ਲਰਨਿੰਗ ਤੇ ਚਾਈਲਡ ਕੇਅਰ ਲਈ ਵਿਸ਼ੇਸ਼ ਛੂਟ ਹੋਵੇਗੀ।ਇੱਕ ਵੱਖਰੇ ਦਸਤਾਵੇਜ਼ ਵਿੱਚ ਸਿਟੀ ਨੇ ਇਹ ਸਪਸ਼ਟ ਕੀਤਾ ਕਿ ਪ੍ਰੋਵਿੰਸ ਵੱਲੋਂ ਸਕੂਲ ਬੰਦ ਕਰਨ ਦੇ ਹੁਕਮ ਇਨ ਪਰਸਨ ਹਦਾਇਤਾਂ ਉੱਤੇ ਲਾਗੂ ਹੁੰਦੇ ਹਨ ਤੇ ਇਹ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਟੀਚਿੰਗ ਜਾਂ ਹੋਰ ਹਦਾਇਤਾਂ ਲਈ ਸਕੂਲ ਦੇ ਪੈ੍ਰਮਿਸਿਜ਼ ਵਿੱਚ ਦਾਖਲ ਹੋਣ ਉੱਤੇ ਰੋਕ ਨਹੀਂ ਲਾਉਂਦੇ।

Share this Article
Leave a comment