ਪੰਜਾਬੀਆਂ ਦੇ ਗੜ੍ਹ ਬਰੈਂਪਟਨ ਤੋਂ ਇੱਕ ਨੌਜਵਾਨ ਦੀ ਕਾਰ ਹੋਈ ਜਬਤ

Rajneet Kaur
1 Min Read

ਬਰੈਂਪਟਨ: ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲਾ ਪੰਜਾਬੀਆਂ ਦਾ ਗੜ੍ਹ ਬਰੈਂਪਟਨ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬਰੈਂਪਟਨ ਵਿੱਚ ਪੁਲਿਸ ਨੇ ਇੱਕ ਵਾਹਨ ਨੂੰ ਜ਼ਬਤ ਕਰ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ  60 ਦੀ ਸਪੀਡ ਵਾਲੇ ਇਲਾਕੇ ਵਿੱਚ 166 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ‘ਤੇ ਜਾ ਰਿਹਾ ਸੀ।

ਪਰ ਪੁਲਿਸ ਨੇ ਇਸ ਨੌਜਵਾਨ ਨੂੰ ਅਕਲ ਸਿਖਾਉਣ ਲਈ ਬਹੁਤ ਵਧੀਆ ਢੰਗ ਅਪਨਾਇਆ ਹੈ। ਉਨ੍ਹਾਂ ਨੇ ਇਸ ਨੌਜਵਾਨ ਦੀ ਗੱਡੀ 2 ਹਫਤਿਆਂ ਲਈ ਜਬਤ ਕਰ ਲਿਆ ਹੈ ਅਤੇ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਨੌਜਵਾਨ ਨੂੰ ਹੁਣ ਸਖਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਏਗਾ।

ਦਸ ਦਈਏ ਕਿ 2021 ਵਿੱਚ, ਸਟੰਟ ਡਰਾਈਵਿੰਗ ਲਈ ਜੁਰਮਾਨੇ ਵਧਾ ਦਿੱਤੇ ਗਏ ਸਨ। ਸਟੰਟ ਡਰਾਈਵਿੰਗ ਕਰਦੇ ਫੜੇ ਗਏ ਵਾਹਨ ਹੁਣ ਇੱਕ ਦੀ ਬਜਾਏ ਹੁਣ ਦੋ ਹਫ਼ਤਿਆਂ ਲਈ ਜ਼ਬਤ ਕੀਤੇ ਜਾਂਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment