ਮੁੰਬਈ : ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਨੂੰ ਪੋਰਨ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਵੱਖ-ਵੱਖ ਓਵਰ ਦਿ ਟੌਪ (ਓ. ਟੀ. ਟੀ.) ਪਲੇਟਫਾਰਮਾਂ ‘ਤੇ ਰਿਲੀਜ਼ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ।
ਮੁੰਬਈ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਰਾਜ ਕੁੰਦਰਾ ਇਸ ਮਾਮਲੇ ਦੀ ਮੁੱਖ ਕੜੀ ਦੇ ਰੂਪ ‘ਚ ਸਾਹਮਣੇ ਆਏ ਹਨ। ਪੁਲਿਸ ਅਨੁਸਾਰ ਉਨ੍ਹਾਂ ਕੋਲ ਕੁੰਦਰਾ ਖ਼ਿਲਾਫ਼ ਲੋੜੀਂਦੇ ਸਬੂਤ ਹਨ। ਅਸ਼ਲੀਲ ਫਿਲਮ ਦੀ ਸ਼ੂਟਿੰਗ ਦੇ ਮਾਮਲੇ ‘ਚ ਕ੍ਰਾਈਮ ਬ੍ਰਾਂਚ ਨੇ ਇਸ ਸਾਲ ਫਰਵਰੀ ‘ਚ ਕੇਸ ਦਰਜ ਕੀਤਾ ਸੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਸੀ। ਇੱਕ ਅਸ਼ਲੀਲ ਫਿਲਮ ਦੀ ਸ਼ੂਟਿੰਗ ਦੇ ਸੰਬੰਧ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ। ਮੁੰਬਈ ਕ੍ਰਾਈਮ ਬ੍ਰਾਂਚ ਨੇ ਕਿਹਾ ਹੈ ਕਿ ਰਾਜ ਕੁੰਦਰਾ ਇਸ ਸਾਰੇ ਮਾਮਲੇ ਦਾ ਮਾਸਟਰ ਮਾਇੰਡ ਸੀ।
ਇਸ ਮਾਮਲੇ ‘ਚ ਨਾਂ ਆਉਣ ਤੋਂ ਬਾਅਦ ਪਿਛਲੇ ਮਹੀਨੇ ਰਾਜ ਕੁੰਦਰਾ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਸੀ। ਹੁਣ ਕ੍ਰਾਈਮ ਬ੍ਰਾਂਚ ਨੂੰ ਰਾਜ ਕੁੰਦਰਾ ਖ਼ਿਲਾਫ਼ ਪੱਕੇ ਸਬੂਤ ਮਿਲਣ ’ਤੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ‘ਚ ਰਾਜ ਕੁੰਦਰਾ ਤੋਂ ਪਹਿਲਾਂ 4 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।