ਐਨਵਾਇਰਮੈਂਟ ਕੈਨੇਡਾ ਵੱਲੋਂ ਦੱਖਣੀ ਓਨਟਾਰੀਓ ਦੇ ਕਈ ਹਿੱਸਿਆਂ ਵਿੱਚ ਤੂਫਾਨ ਆਉਣ ਦੀ ਚੇਤਾਵਨੀ

TeamGlobalPunjab
1 Min Read

ਟੋਰਾਂਟੋ: ਐਨਵਾਇਰਮੈਂਟ ਕੈਨੇਡਾ ਵੱਲੋਂ ਦੱਖਣੀ ਓਨਟਾਰੀਓ ਦੇ ਕਈ ਹਿੱਸਿਆਂ ਵਿੱਚ ਤੂਫਾਨ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਵਾਵਰੋਲੇ ਆਉਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

ਮੌਸਮ ਵਿਗਿਆਨੀ ਨਤਾਸ਼ਾ ਰਾਮਸਹਾਇ ਨੇ ਦੱਸਿਆ ਕਿ ਇਸ ਸਮੇਂ ਰੀਜਨ ਵਿੱਚ ਕੋਲਡ ਫਰੰਟ ਪ੍ਰਭਾਵੀ ਹੋ ਗਿਆ ਹੈ। ਇਸ ਨਾਲ ਜੀਟੀਏ ਦੇ ਉੱਤਰ ਵੱਲ, ਕਾਟੇਜ ਕੰਟਰੀ ਸਮੇਤ ਤੂਫਾਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਦੁਪਹਿਰ ਸਮੇਂ ਗੜੇਮਾਰੀ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਰਾਤ ਸਮੇਂ ਤੂਫਾਨ ਦੇ ਦੱਖਣ ਵੱਲ ਵਧਣ ਨਾਲ ਜੀਟੀਏ ਵਿੱਚ ਗਰਮੀ ਵਿੱਚ ਕਮੀ ਆਵੇਗੀ ਪਰ ਮੀਂਹ ਪੈ ਸਕਦਾ ਹੈ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਸਾਊਥ ਜੀਟੀਏ ਵਿੱਚ 70 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਤੱਕ ਤੇਜ਼ ਹਵਾਵਾਂ ਚੱਲਣ ਤੇ ਉੱਤਰੀ ਜੀਟੀਏ ਵਿੱਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Share this Article
Leave a comment