ਚੋਟੀ ਦੇ ਕ੍ਰਿਕਟਰ ਖਿਡਾਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਕਿਹਾ ਮੇਰੇ ਲਈ ਦੁਆ ਕਰਿਓ

TeamGlobalPunjab
2 Min Read

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਕਪਤਾਨ ਸ਼ਾਹਿਦ ਅਫਰੀਦੀ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ ਜਿਸ ਦੀ ਪੁਸ਼ਟੀ ਉਨ੍ਹਾਂ ਖੁਦ ਟਵੀਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵੀਰਵਾਰ ਤੋਂ ਹੀ ਉਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ। ਦੱਸ ਦਈਏ ਕੋਰੋਨਾ ਦਾ ਸੰਕਰਮਣ ਸ਼ੁਰੂ ਹੋਣ ਤੋਂ ਬਾਅਦ ਹੀ ਅਫਰੀਦੀ ਪਾਕਿਸਤਾਨ ਵਿੱਚ ਲਗਾਤਾਰ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰ ਰਹੇ ਸਨ। ਉਹ ਆਪਣੀ ਟੀਮ ਦੇ ਨਾਲ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਰਾਹਤ ਸਾਮਗਰੀ ਪਹੁੰਚਾ ਰਹੇ ਸਨ।

ਟਵੀਟ ਕਰਦੇ ਹੋਏ ਸ਼ਾਹਿਦ ਅਫਰੀਦੀ ਨੇ ਲਿਖਿਆ ਹੈ, ਵੀਰਵਾਰ ਤੋਂ ਹੀ ਮੇਰੀ ਸਿਹਤ ਠੀਕ ਨਹੀਂ ਚੱਲ ਰਹੀ ਸੀ। ਮੇਰੇ ਸਰੀਰ ਵਿੱਚ ਕਾਫ਼ੀ ਦਰਦ ਹੋ ਰਿਹਾ ਸੀ। ਮੇਰਾ ਕੋਰੋਨਾ ਦਾ ਟੈਸਟ ਪਾਜ਼ਿਟਿਵ ਆਇਆ ਹੈ ਮੇਰੇ ਜਲਦੀ ਠੀਕ ਹੋਣ ਦੀ ਤੁਸੀ ਸਭ ਦੁਆ ਕਰੋ।

ਖਬਰ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਦੇ ਕਈ ਖਿਡਾਰੀਆਂ ਨੇ ਅਫਰੀਦੀ ਦੇ ਜਲਦੀ ਠੀਕ ਹੋਣ ਲਈ ਦੁਆ ਕਰ ਰਹੇ ਹਨ।

Share this Article
Leave a comment