ਤਖ਼ਤਾ ਪਲਟਣ ਦੀ ਤਿਆਰੀ ‘ਚ ਟਰੰਪ, ਪੈਂਟਾਗਨ ਦੇ ਸੀਨੀਅਰ ਅਫ਼ਸਰ ਨੂੰ ਕੀਤਾ ਲਾਂਭੇ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਡਲ ਟਰੰਪ ਚੋਣਾਂ ‘ਚ ਹਾਰ ਮੰਨਣ ਲਈ ਤਿਆਰ ਨਹੀਂ ਹਨ। ਇਸੇ ਵਿਚਾਲੇ ਮੀਡੀਆ ‘ਚ ਤਖ਼ਤਾ ਪਲਟ ਦੀ ਖ਼ਬਰਾਂ ਵੀ ਆ ਰਹੀਆ ਹਨ ਕਿ ਰਾਸ਼ਟਰਪਤੀ ਟਰੰਪ ਸੱਤਾ ਹਾਸਲ ਕਰਨ ਲਈ ਕੋਈ ਵੱਡਾ ਕਦਮ ਚੁੱਕ ਸਕਦੇ ਹਨ। ਅਮਰੀਕਾ ਦੇ ਰੱਖਿਆ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਸੱਤਾ ਦੀ ਤਬਦੀਲੀ ਸ਼ਾਂਤਮਈ ਢੰਗ ਨਾਲ ਹੋਵੇਗੀ ਪਰ ਰਾਸ਼ਟਰਪਤੀ ਡੋਨਡਲ ਟਰੰਪ ਹੀ ਰਹਿਣਗੇ।

ਇਸ ਵਿਚਾਲੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਵਿੱਚ ਵੱਡੇ ਫੇਰਬਦਲ ਵੀ ਦੇਖਣ ਨੂੰ ਮਿਲੇ ਹਨ। ਰੱਖਿਆ ਮੰਤਰੀ ਮਾਇਕ ਪੋਂਪੀਓ ਦੇ ਬਿਆਨ ਤੋਂ ਬਾਅਦ ਅਮਰੀਕੀ ਮੀਡੀਆ ਖਦਸ਼ੇ ਜ਼ਾਹਰ ਕਰ ਰਹੀ ਹੈ ਕਿ ਡੋਨਡਲ ਟਰੰਪ ਸੱਤਾ ਤਖ਼ਤਾ ਪਲਟ ਕਰ ਸਕਦੇ ਹਨ।

ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕੀ ਰੱਖਿਆ ਮੰਤਰਾਲੇ ‘ਚ ਵੱਡੇ ਪੱਧਰ ‘ਤੇ ਬਦਲਾਅ ਕੀਤੇ ਜਾ ਰਹੇ ਹਨ। ਪੈਂਟਾਗਨ ਸਿਵਲਿਅਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਬਦਲਾਅ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਪੈਂਟਾਗਨ ਦੇ ਸਭ ਤੋਂ ਸੀਨੀਅਰ ਅਧਿਕਾਰੀ ਨੂੰ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਰੱਖਿਆ ਸੈਕਟਰੀ ਮਾਰਕ ਐਸਪਰ ਨੂੰ ਵੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ।

Share this Article
Leave a comment