ਬਰਫ਼ਬਾਰੀ ਨਾਲ ਨਜਿੱਠਣ ਲਈ ਲੋਕ ਨਿਰਮਾਣ ਵਿਭਾਗ ਨੇ ਤਾਇਨਾਤ 15,000 ਮੁਲਾਜ਼ਮਾਂ ਦੀਆਂ ਛੁੱਟੀਆਂ ’ਤੇ ਲਗਾਈ ਰੋਕ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਸਰਦੀ ਦੇ ਮੌਸਮ ਵਿੱਚ ਬਰਫ਼ਬਾਰੀ ਨਾਲ ਨਜਿੱਠਣ ਲਈ ਲੋਕ ਨਿਰਮਾਣ ਵਿਭਾਗ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਫੀਲਡ ਵਿੱਚ ਤਾਇਨਾਤ ਮੁਲਾਜ਼ਮਾਂ ਦੀਆਂ ਛੁੱਟੀਆਂ ’ਤੇ ਰੋਕ ਲਗਾ ਦਿੱਤੀ ਗਈ ਹੈ। ਲਗਭਗ 15,000 ਕਰਮਚਾਰੀਆਂ ਨੂੰ ਅਗਲੇ ਹੁਕਮਾਂ ਤੱਕ ਵਿਸ਼ੇਸ਼ ਸਥਿਤੀਆਂ ਵਿੱਚ ਹੀ ਛੁੱਟੀ ਮਿਲੇਗੀ।

ਸੂਬਾ ਸਰਕਾਰ ਨੇ ਕਿਨੌਰ, ਚੰਬਾ, ਮੰਡੀ, ਲਾਹੌਲ ਸਪਿਤੀ ਅਤੇ ਸ਼ਿਮਲਾ ਵਰਗੇ ਜ਼ਮੀਨ ਖਿਸਕਣ ਅਤੇ ਬਰਫਬਾਰੀ ਦੇ ਖ਼ਤਰੇ ਵਾਲੇ ਖੇਤਰਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਡੋਜ਼ਰ ਅਤੇ ਜੇਸੀਬੀ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੜਕਾਂ ਦੇ ਨਾਲ-ਨਾਲ ਬੰਦ ਪਏ ਨਿਕਾਸੀ ਨਾਲਿਆਂ ਦਾ ਮਲਬਾ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ। ਜ਼ਿਲ੍ਹਿਆਂ ਵਿੱਚ ਲੋਕ ਨਿਰਮਾਣ ਦਫ਼ਤਰ ਵਿੱਚ ਸ਼ਿਕਾਇਤ ਸੈੱਲ ਖੋਲ੍ਹਣ ਲਈ ਵੀ ਕਿਹਾ ਗਿਆ ਹੈ, ਤਾਂ ਜੋ ਬਰਫ਼ਬਾਰੀ ਕਾਰਨ ਸੜਕਾਂ ਦੇ ਬੰਦ ਹੋਣ ਬਾਰੇ ਜਾਣਕਾਰੀ ਮਿਲਦੀ ਰਹੇ।

ਦਸ ਦਈਏ ਕਿ ਲੋਕ ਨਿਰਮਾਣ ਵਿਭਾਗ ਦੇ ਇੰਜਨੀਅਰ ਇਨ ਚੀਫ ਨੇ ਇਸ ਸਬੰਧੀ ਫੀਲਡ ਵਿੱਚ ਤਾਇਨਾਤ ਇੰਜਨੀਅਰਾਂ ਨਾਲ ਮੀਟਿੰਗ ਕੀਤੀ ਹੈ। ਹਿਮਾਚਲ ਦੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਅਤੇ ਮੀਂਹ ਕਾਰਨ ਜ਼ਿਆਦਾ ਨੁਕਸਾਨ ਹੁੰਦਾ ਹੈ। ਪਿਛਲੇ ਸਾਲ ਵੀ ਲੋਕ ਨਿਰਮਾਣ ਵਿਭਾਗ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ। ਲੋਕ ਨਿਰਮਾਣ ਵਿਭਾਗ ਦਾ ਕਹਿਣਾ ਹੈ ਕਿ ਬਰਫਬਾਰੀ ਦੀ ਸੰਭਾਵਨਾ ਦੇ ਮੱਦੇਨਜ਼ਰ ਮੰਡਲ ਅਤੇ ਉਪ ਮੰਡਲ ਪੱਧਰ ਦੇ ਕਾਰਜਕਾਰੀ ਇੰਜਨੀਅਰਾਂ ਅਤੇ ਸਹਾਇਕ ਇੰਜਨੀਅਰਾਂ ਨੂੰ ਸੜਕਾਂ ਨੂੰ ਠੀਕ ਰੱਖਣ ਲਈ ਕਿਹਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment