ਬਰੈਂਪਟਨ ‘ਚ ਪੰਜਾਬੀ ਨੌਜਵਾਨ ‘ਤੇ ਨਸ਼ਾ ਕਰਕੇ ਗੱਡੀ ਚਲਾਉਣ ਦੇ ਲੱਗੇ ਦੋਸ਼

Rajneet Kaur
1 Min Read

ਮੌਂਟੀਰੀਅਲ : ਪੁਲਿਸ ਨੇ ਕਿਊਬਕ ਵਾਸੀ ਯੁੱਧਬੀਰ ਰੰਧਾਵਾ (31) ‘ਤੇ ਬਰੈਂਪਟਨ ‘ਚ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ। ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਸਨੇ ਦੋ ਦਰੱਖਤਾਂ, ਤਿੰਨ ਨਾਗਰਿਕ ਵਾਹਨਾਂ ਅਤੇ ਕਈ ਪੁਲਿਸ ਕਰੂਜ਼ਰਾਂ ਨੂੰ ਟੱਕਰ ਮਾਰ ਦਿੱਤੀ।ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

- Advertisement -
ਜਾਣਕਾਰੀ ਅਨੁਸਾਰ ਦੋਸ਼ੀ ‘ਤੇ ਪੁਲਿਸ ਦੇ ਕਹਿਣ ਦੇ ਬਾਵਜੂਦ ਗੱਡੀ ਨਾ ਰੋਕਣ ਤੇ ਸੰਪਤੀ ਦਾ ਨੁਕਸਾਨ ਕਰਨ ਦੇ ਕੁੱਲ 7 ਦੋਸ਼ ਲਗਾਏ ਗਏ ਹਨ।  ਯੁੱਧਬੀਰ ਰੰਧਾਵਾ ਦੀ ਇਸ ਕਾਰਵਾਈ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।  ਯੁੱਧਬੀਰ ਕੋਲੋਂ ਪੁਲਿਸ ਨੂੰ ਹੈਰੋਇਨ ਵੀ ਬਰਾਮਦ ਹੋਈ ਹੈ। ਇਸਦੇ ਨਾਲ ਗੱਡੀ ‘ਚ ਬੈਠੇ ਬਰੈਂਪਟਨ ਵਾਸੀ ਹਰਪ੍ਰੀਤ ਸੱਗੂ (41) ਤੇ ਲਾਸਾਲ ਕਿਊਬਕ ਵਾਸੀ ਜਸ਼ਨਪ੍ਰੀਤ ਸਿੰਘ (23) ‘ਤੇ ਵੀ ਨਸ਼ਾ ਰੱਖਣ ਨਾਲ ਸਬੰਧਤ ਚਾਰਜ ਲੱਗੇ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment