ਕਸ਼ਮੀਰੀ ਪੰਡਿਤ ਨੂੰ ਮਾਰੀ ਗੋਲੀ, 1 ਫੌਜੀ ਸ਼ਹੀਦ, 4 ਮਜ਼ਦੂਰ ਜ਼ਖਮੀ, ਪਿਛਲੇ 24 ਘੰਟਿਆਂ ‘ਚ ਹੋਏ 4 ਅੱਤ ਵਾਦੀ ਹਮਲੇ

TeamGlobalPunjab
3 Min Read

ਜੰਮੂ- ਕਸ਼ਮੀਰ ਘਾਟੀ ‘ਚ ਪਿਛਲੇ 24 ਘੰਟਿਆਂ ਦੌਰਾਨ 4 ਵੱਖ-ਵੱਖ ਅੱਤਵਾਦੀ ਹਮਲੇ ਹੋਏ, ਜਿਸ ‘ਚ 1 ਜਵਾਨ ਸ਼ਹੀਦ ਹੋ ਗਿਆ ਅਤੇ ਇੱਕ ਹੋਰ ਜਵਾਨ ਜ਼ਖਮੀ ਹੋ ਗਿਆ। ਹੋਰ ਹਮਲਿਆਂ ਵਿੱਚ 1 ਕਸ਼ਮੀਰੀ ਪੰਡਤ ਅਤੇ 4 ਮਜ਼ਦੂਰ ਜ਼ਖਮੀ ਹੋਏ ਹਨ। ਅੱਤਵਾਦੀਆਂ ਨੇ ਕਸ਼ਮੀਰ ਦੇ ਪੁਲਵਾਮਾ ਜ਼ਿਲੇ ‘ਚ ਦੋ ਹਮਲੇ, ਇੱਕ ਸ਼ੋਪੀਆਂ ਜ਼ਿਲੇ ‘ਚ ਅਤੇ ਇੱਕ ਸ਼੍ਰੀਨਗਰ ‘ਚ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਹਮਲਿਆਂ ਤੋਂ ਬਾਅਦ ਪੁਲਿਸ ਅਤੇ ਫੌਜ ਨੇ ਇਲਾਕਿਆਂ ਨੂੰ ਘੇਰ ਲਿਆ ਹੈ ਅਤੇ ਤਿੱਖੀ ਚੈਕਿੰਗ ਕੀਤੀ ਜਾ ਰਹੀ ਹੈ। ਅੱਤਵਾਦੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਆਪਰੇਸ਼ਨ ਜਾਰੀ ਹੈ।

ਪੁਲਿਸ ਨੇ ਦੱਸਿਆ ਕਿ ਪੁਲਵਾਮਾ ‘ਚ ਦੋ ਵੱਖ-ਵੱਖ ਅੱਤਵਾਦੀ ਹਮਲਿਆਂ ‘ਚ 4 ਗੈਰ-ਸਥਾਨਕ ਮਜ਼ਦੂਰ ਜ਼ਖਮੀ ਹੋ ਗਏ। ਪੁਲਵਾਮਾ ਜ਼ਿਲੇ ਦੇ ਲਿਟਰ ਇਲਾਕੇ ‘ਚ ਅੱਤਵਾਦੀਆਂ ਨੇ ਦੋ ਵਿਅਕਤੀਆਂ ‘ਤੇ ਗੋਲੀਬਾਰੀ ਕੀਤੀ ਅਤੇ ਦੋਵੇਂ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਦੋਵੇਂ ਪਠਾਨਕੋਟ (ਪੰਜਾਬ) ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਸੁਰਿੰਦਰ ਸਿੰਘ ਅਤੇ ਧੀਰਜ ਦੱਤ ਵਜੋਂ ਹੋਈ ਹੈ। ਉਨ੍ਹਾਂ ਨੂੰ ਪੁਲਵਾਮਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅੱਤਵਾਦੀਆਂ ਨੇ ਸੋਮਵਾਰ ਸਵੇਰੇ ਲਾਜੁਰਾ ਪੁਲਵਾਮਾ ‘ਚ ਇੱਕ ਹੋਰ ਹਮਲਾ ਕੀਤਾ, ਜਿਸ ‘ਚ 2 ਬਿਹਾਰੀ ਮਜ਼ਦੂਰ (ਪਿਉ-ਪੁੱਤਰ) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਦੋਵੇਂ ਜ਼ਖਮੀ ਹੋ ਗਏ, ਇਨ੍ਹਾਂ ਦੀ ਪਛਾਣ 46 ਸਾਲਾ ਜੋਖੂ ਚੌਧਰੀ ਅਤੇ ਉਸ ਦੇ 23 ਸਾਲਾ ਪੁੱਤਰ ਪਾਟਿਲੇਸ਼ਵਰ ਚੌਧਰੀ ਵਜੋਂ ਹੋਈ ਹੈ।

ਉਹ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲੇ ਦੇ ਬਗਾਹਾ ਦੇ ਚੌਤਰਵਾ ਥਾਣਾ ਖੇਤਰ ਦੇ ਕੋਲੂਹਾ ਚੌਤਰਵਾ ਦੇ ਸਿਕਤੌਰ ਪਿੰਡ ਦੇ ਰਹਿਣ ਵਾਲੇ ਹਨ। ਸੂਚਨਾ ਮਿਲਦੇ ਹੀ ਪਿੰਡ ਵਿੱਚ ਹਾਹਾਕਾਰ ਮੱਚ ਗਈ। ਜ਼ਖਮੀ ਜੋਖੂ ਚੌਧਰੀ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜੋਖੂ ਚੌਧਰੀ ਦਾ ਇਕਲੌਤਾ ਪੁੱਤਰ ਹੈ ਜੋ ਉਸ ਨਾਲ ਕੰਮ ਕਰਨ ਲਈ ਕਸ਼ਮੀਰ ਗਿਆ ਹੋਇਆ ਹੈ।

ਸ਼੍ਰੀਨਗਰ ਦੇ ਮੈਸੂਮਾ ਇਲਾਕੇ ‘ਚ ਲਾਲ ਚੌਕ ਨੇੜੇ ਸੀਆਰਪੀਐੱਫ ਦੇ ਜਵਾਨਾਂ ‘ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਇੱਕ ਜਵਾਨ ਸ਼ਹੀਦ ਹੋ ਗਿਆ। ਇਸ ਹਮਲੇ ‘ਚ ਦੋ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਦੂਜੇ ਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

- Advertisement -

ਸ਼ਹੀਦ ਜਵਾਨ ਦੀ ਪਛਾਣ ਵਿਸ਼ਾਲ ਕੁਮਾਰ ਵਜੋਂ ਹੋਈ ਹੈ। ਸੋਮਵਾਰ ਸ਼ਾਮ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਛੋਟੇਗਾਮ ਵਿੱਚ ਇੱਕ ਹੋਰ ਅੱਤਵਾਦੀ ਹਮਲਾ ਹੋਇਆ, ਜਿਸ ਵਿੱਚ ਇੱਕ ਕਸ਼ਮੀਰੀ ਪੰਡਿਤ ਬਾਲ ਕ੍ਰਿਸ਼ਨ ਜ਼ਖ਼ਮੀ ਹੋ ਗਿਆ, ਉਸ ਨੂੰ ਇਲਾਜ ਲਈ ਸ੍ਰੀਨਗਰ ਦੇ ਆਰਮੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment