ਮੱਧਕਾਲੀ ਚੋਣਾਂ ਤੋਂ ਪਹਿਲਾਂ ਭਾਰਤੀਆਂ ਨੂੰ ਲੁਭਾਉਣ ਲਈ ਟਰੰਪ ਨੇ ਚੱਲੀ ਨਵੀਂ ਚਾਲ

Prabhjot Kaur
2 Min Read

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਵੰਬਰ ‘ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਲਈ ਭਾਰਤ-ਅਮਰੀਕਾ ਦੀ ਦੋਸਤੀ ਸਬੰਧੀ ਇੱਕ ਨਾਅਰੇ ਦਾ ਅਭਿਆਸ ਕਰ ਰਹੇ ਹਨ। ਰਿਪਬਲਿਕਨ ਹਿੰਦੂ ਕੁਲੀਸ਼ਨ (ਆਰ.ਐੱਚ.ਸੀ.) ਵੱਲੋਂ ਜਾਰੀ ਇੱਕ ਵੀਡੀਓ ‘ਚ ਟਰੰਪ ‘ਭਾਰਤ ਅਤੇ ਅਮਰੀਕਾ ਸਭ ਤੋਂ ਚੰਗੇ ਦੋਸਤ’ ਦੇ ਨਾਅਰੇ ਦਾ ਅਭਿਆਸ ਕਰਦੇ ਨਜ਼ਰ ਆ ਰਹੇ ਹਨ।

30 ਸਕਿੰਟ ਦੀ ਇਸ ਵੀਡੀਓ ਵਿੱਚ ਟਰੰਪ ਸ਼ਿਕਾਗੋ ਦੇ ਕਾਰੋਬਾਰੀ ਅਤੇ ਆਰਐਸਸੀ ਮੈਂਬਰ ਸ਼ਲਭ ਕੁਮਾਰ ਨਾਲ ਬੈਠੇ ਨਜ਼ਰ ਆ ਰਹੇ ਹਨ। ਇਹ ਨਵਾਂ ਨਾਅਰਾ ਟਰੰਪ ਦੇ 2016 ਦੇ ਨਾਅਰੇ ‘ਅਬਕੀ ਬਾਰ ਟਰੰਪ ਸਰਕਾਰ’ ਤੋਂ ਪ੍ਰੇਰਿਤ ਹੈ। ਇਸ ਨਾਅਰੇ ਨੇ ਭਾਰਤੀ-ਅਮਰੀਕੀਆਂ ਦਾ ਧਿਆਨ ਖਿੱਚਿਆ ਅਤੇ ਕਈ ਵੱਡੇ ਸੂਬਿਆਂ ਵਿੱਚ ਰਿਪਬਲਿਕਨ ਪਾਰਟੀ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

‘ਭਾਰਤ ਅਤੇ ਅਮਰੀਕਾ ਸਭ ਤੋਂ ਚੰਗੇ ਦੋਸਤ’ ਅਤੇ ‘ਅਬਕੀ ਬਾਰ ਟਰੰਪ ਸਰਕਾਰ’ ਦੇ ਨਾਅਰੇ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਆਰਐਚਸੀ ਨੇ ਭਾਰਤੀ-ਅਮਰੀਕੀ ਸਮਰਥਨ ਹਾਸਲ ਕਰਨ ਲਈ ਭਾਰਤੀ ਮੀਡੀਆ ਵਿੱਚ ਸਾਬਕਾ ਰਾਸ਼ਟਰਪਤੀ ਦੇ ਨਵੇਂ ਨਾਅਰੇ ਦਾ ਪ੍ਰਚਾਰ ਕਰਨ ਦੀ ਯੋਜਨਾ ਬਣਾਈ ਹੈ। ਤਾਜ਼ਾ ਸਰਵੇਖਣ ਦੱਸਦੇ ਹਨ ਕਿ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਇੱਕ ਵਾਰ ਫਿਰ ਹਾਊਸ ਆਫ ਰਿਪ੍ਰਜ਼ੈਂਟੇਟਿਵ ਵਿੱਚ ਬਹੁਮਤ ਮਿਲ ਸਕਦੀ ਹੈ।

ਕੁਮਾਰ ਨੇ ਕਿਹਾ, ‘ਮੁੱਖ ਉਦੇਸ਼ ਸੈਨੇਟ ਵਿੱਚ ਪੰਜ (ਰਿਪਬਲਿਕਨ) ਉਮੀਦਵਾਰਾਂ ਲਈ ਭਾਰੀ ਸਮਰਥਨ ਹਾਸਲ ਕਰਨਾ ਹੈ, ਜਿੱਥੇ ਵੋਟਾਂ ਦਾ ਅੰਤਰ 50,000 ਤੋਂ ਘੱਟ ਰਹੇਗਾ ਅਤੇ ਕੁਝ ਸੀਟਾਂ ‘ਤੇ ਤਾਂ ਇਹ 10,000 ਜਾਂ ਪੰਜ ਹਜ਼ਾਰ ਵੋਟਾਂ ਦੇ ਨੇੜੇ ਵੀ ਹੋ ਸਕਦਾ ਹੈ।’ ਉਨ੍ਹਾਂ ਇਕ ਸਵਾਲ ਦੇ ਜਵਾਬ ‘ਚ ਕਿਹਾ, ‘ਹਿੰਦੂ ਵੋਟਾਂ ਨਾਲ ਫਰਕ ਪਵੇਗਾ। ਉਨ੍ਹਾਂ ਕੋਲ ਸਭ ਤੋਂ ਵੱਧ ਆਜ਼ਾਦ ਵੋਟਰ ਹਨ।’

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment