Twitter ਨੇ ਟਰੰਪ ਦੇ ਟਵੀਟ ਕਰਨ ‘ਤੇ ਲਾਈ ਅਸਥਾਈ ਰੋਕ, ਕੋਰੋਨਾ ਮਹਾਮਾਰੀ ਸਬੰਧੀ ਗੁੰਮਰਾਹਕੁੰਨ ਟਵੀਟਸ ਦਾ ਦਿੱਤਾ ਹਵਾਲਾ

TeamGlobalPunjab
1 Min Read

ਵਾਸ਼ਿੰਗਟਨ : ਟਵਿੱਟਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਸਬੰਧ ਤਣਾਅਪੂਰਨ ਬਣਦੇ ਜਾ ਰਹੇ ਹਨ। ਇਸ ‘ਚ ਹੀ ਟਵਿੱਟਰ ਨੇ ਟਰੰਪ ਦੇ ਟਵਿੱਟਰ ਅਕਾਊਂਟਸ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਟਵੀਟਰ ਵੱਲੋਂ ਟਰੰਪ ਦੇ ਅਕਾਊਂਟ ਤੋਂ ਕੋਰੋਨਾ ਮਹਾਮਾਰੀ ਨੂੰ ਲੈਕੇ ਕੀਤੇ ਜਾ ਰਹੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲੇ ਟਵੀਟਸ ਕਾਰਨ ਇਹ ਕਦਮ ਚੁੱਕਿਆ ਗਿਆ। ਟਵਿੱਟਰ ਦਾ ਇਲਜ਼ਾਮ ਹੈ ਕਿ ਟਰੰਪ ਟਵੀਟਸ ਜ਼ਰੀਏ ਗਲਤ ਸੂਚਨਾ ਫੈਲਾ ਰਹੇ ਸਨ ਜੋਕਿ ਮਹਾਮਾਰੀ ਨੂੰ ਲੈਕੇ ਕੰਪਨੀ ਵੱਲੋਂ ਅਪਣਾਏ ਨਵੇਂ ਨਿਯਮਾਂ ਦੇ ਅਨੁਕੂਲ ਨਹੀਂ ਸਨ ਤੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ਵਾਲੇ ਸਨ।

ਉਨ੍ਹਾਂ ਦੱਸਿਆ “ਟਰੰਪ ਨੇ ਇਕ ਵੀਡੀਓ ਟਵੀਟ ਕੀਤਾ ਹੈ। ਜਿਸ ‘ਚ ਫੌਕਸ ਨਿਊਜ਼ ਦੇ ਵੀਡੀਓ ਕਲਿੱਪ ਹਨ ਤੇ ਇਹ ਕਾਫੀ ਗੁੰਮਰਾਹਕੁੰਨ ਹੈ। ਇਸ ਲਈ ਅਸੀਂ ਉਨ੍ਹਾਂ ਦੇ ਟਵਿੱਟਰ ਅਕਾਊਂਟਸ ਨੂੰ ਬੰਦ ਕਰ ਦਿੱਤਾ ਜਿੱਥੇ ਉਹ ਗਲਤ ਤੇ ਗੁੰਮਰਾਹਕੁੰਨ ਸੂਚਨਾ ਫੈਲਾ ਰਹੇ ਸਨ।”ਦੱਸ ਦਈਏ ਕਿ ਇਸ ਤੋਂ ਪਹਿਲਾਂ ਫੇਸਬੁੱਕ ਨੇ ਵੀ ਟਰੰਪ ਦੇ ਇਸ ਤਰ੍ਹਾਂ ਦੇ ਵੀਡੀਓ ਕਲਿੱਪ ‘ਤੇ ਰੋਕ ਲਾਈ ਸੀ।

ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਟਵਿੱਟਰ ਵੱਲੋਂ ਰਾਸ਼ਟਰਪਤੀ ਟਰੰਪ ਦੇ ਟਵਿੱਟਰ ਅਕਾਊਂਟਸ ‘ਤੇ ਕਈ ਵਾਰ ਪਾਬੰਦੀ ਲਗਾਈ ਗਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸੋਸ਼ਲ ਮੀਡੀਆ ਕੰਪਨੀ ਨੇ ਗਲਤ ਜਾਣਕਾਰੀ ਫੈਲਾਉਣ ਲਈ ਟਰੰਪ ਦੇ ਇੱਕ ਪੋਸਟ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ।

Share this Article
Leave a comment