ਮੋਗਾ ਜਿਲ੍ਹੇ ਦੇ ਇਸ ਨੌਜਵਾਨ ਕੀਤਾ ਅਜਿਹਾ ਕੰਮ ਕਿ ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ!

TeamGlobalPunjab
2 Min Read

ਮੋਗਾ :  ਜਿੱਥੇ ਪੰਜਾਬ ਦੇ ਮਾਪੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪੋ ਆਪਣੇ ਉਪਰਾਲੇ ਕਰ ਰਹੇ ਹਨ,ਉਥੇ ਹੀ ਮੋਗਾ ਜ਼ਿਲ੍ਹੇ ਦੀ ਗੁਰੂ ਨਾਨਕ ਬਾਸਕਟਬਾਲ ਅਕੈਡਮੀ ਨੇ ਖਿਡਾਰੀਆ ਦੀ ਅਜਿਹੀ ਪਨੀਰੀ ਤਿਆਰ ਕੀਤੀ ਹੈ ਜੋ ਹੁਣ ਛਾਂ ਦਾਰ ਤੇ ਫਲਦਾਰ ਬਾਗ ਵਾਂਗ ਟਹਿਕ ਰਹੀ ਹੈ ਜਿਸ  ਦੇ ਖਿਡਾਰੀ ਲਗਾਤਾਰ ਸੋਨੇ ਦੇ ਤਗਮੇ ਜਿੱਤ ਕੇ ਚਮਤਕਾਰ ਕਰ ਰਹੇ ਹਨ । ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਮੋਗਾ ਦੇ ਖਿਡਾਰੀਆਂ ਨੇ ਜਿੱਥੇ ਪਹਿਲਾਂ ਪੰਜਾਬ ਲਈ 8 ਸੋਨੇ ਦੇ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਸੀ ਉਥੇ ਹੁਣ ਪਟਨਾ ਸਾਹਿਬ ਵਿੱਚ ਹੋਈ 70ਵੀਂ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਲਈ ਇਸ ਅਕੈਡਮੀ ਦੇ ਚਰਨਪ੍ਰੀਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਸੋਨ ਤਗਮੇ ਤੇ ਕਬਜ਼ਾ ਕੀਤਾ । ਖੇਡਾਂ ਦੀ ਸਮਾਪਤੀ ਤੋਂ ਬਾਅਦ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਚਰਨਪ੍ਰੀਤ ਸਿੰਘ ਦਾ ਮੋਗਾ ਪਹੁੰਚਣ ਤੇ ਸ਼ਹਿਰ ਵਾਸੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ।

ਇਸ ਮੌਕੇ ਚਰਨਪ੍ਰੀਤ ਦੇ ਸਵਾਗਤ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਮਾਈਕਰੋ ਗਲੋਬਲ ਦੇ ਐਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਕਿਹਾ ਕਿ ਮੋਗੇ ਜਿਹੇ ਛੋਟੇ ਸ਼ਹਿਰ ਚੋਂ ਨੈਸ਼ਨਲ ਪੱਧਰ ਤੇ ਖਿਡਾਰੀ ਉਭਰ ਕੇ ਅੱਗੇ ਆ ਰਹੇ ਹਨ ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ। ਇਸ ਮੌਕੇ ਸੋਨ ਤਗਮਾ ਜਿੱਤ ਕੇ ਵਾਪਸ ਮੋਗਾ ਪਹੁੰਚੇ ਬਾਸਕਟਬਾਲ ਖਿਡਾਰੀ ਚਰਨਪ੍ਰੀਤ ਸਿੰਘ ਨੇ ਸ਼ਹਿਰ ਵਾਸੀਆਂ ਵੱਲੋਂ ਅਤੇ ਕਲੱਬ ਵੱਲੋਂ ਦਿੱਤੇ ਗਏ ਮਾਣ ਸਨਮਾਨ ਤੇ ਧੰਨਵਾਦ ਕੀਤਾ ।

ਅੱਜ ਜ਼ਰੂਰਤ ਹੈ ਚਰਨਪ੍ਰੀਤ ਜਿਹੇ ਖਿਡਾਰੀਆਂ ਤੋਂ ਸੂਬੇ ਦੇ ਨੌਜਵਾਨਾਂ ਨੂੰ ਸੇਧ ਲਾਂਣ ਦੀ ਤਾਂ ਜੋ ਉਹ ਵੀ ਖੇਡਾਂ ਦੇ ਜ਼ਰੀਏ ਆਪਣੇ ਪਰਿਵਾਰ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣਗੇ।

Share this Article
Leave a comment