ਲੌਕ ਡਾਊਂਨ ਦਰਮਿਆਨ ਵਧੀਆਂ ਪੜ੍ਹਾਈ ਦੀਆਂ ਫੀਸਾਂ ਤੇ ਭੜਕੇ ਅਮਨ ਅਰੋੜਾ,ਕਿਹਾ ਪੰਜਾਬ ਵਿਚ ਢਾਈ ਲੱਖ ਰੁਪਏ ਤੇ ਦਿੱਲ੍ਹੀ ਵਿਚ ਸਿਰਫ 3 ਹਜ਼ਾਰ 45 ਰੁਪਏ 

TeamGlobalPunjab
1 Min Read

ਚੰਡੀਗੜ੍ਹ : ਸੂਬੇ ਅੰਦਰ ਕੱਲ੍ਹ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਦਰਅਸਲ ਇਸ ਮੀਟਿੰਗ ਵਿਚ ਮੈਡੀਕਲ ਦੀ ਪੜ੍ਹਾਈ ਵਿਚ ਭਾਰੀ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਲਗਾਤਾਰ ਇਸ ਦਾ ਵਿਰੋਧ ਹੋ ਰਿਹਾ ਹੈ । ਇਸੇ ਮੁਦੇ ਤੇ ਅਮਨ ਅਰੋੜਾ ਨੇ ਸੱਤਾਧਾਰੀ ਕੈਪਟਨ ਸਰਕਾਰ ਵਿਰੁੱਧ ਹੁਣ ਮੋਰਚਾ ਖੋਲ੍ਹਦਿਆਂ ਇਸ ਦੀ ਨਿੰਦਾ ਕੀਤੀ ਹੈ । ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਹੀ ਸਾਬਕਾ ਸਰਕਾਰਾਂ ਵਲੋਂ ਸਿਹਤ ਸਿਖਿਆ ਨੂੰ ਪ੍ਰਾਈਵੇਟ ਕਰ ਰੱਖਿਆ ਹੈ ਅਤੇ ਇਹ ਸਰਕਾਰੀ ਖੇਤਰ ਵਿਚੋਂ ਬਾਹਰ ਚਲਾ ਗਿਆ ਹੈ ।

ਅਮਨ ਅਰੋੜਾ ਨੇ ਕਿਹਾ ਕਿ ਕਿਸੇ ਵੀ ਸੱਭਿਅਕ ਸਮਾਜ ਵਿਚ ਅਜਿਹਾ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਕੈਬਨਿਟ ਮੀਟਿੰਗ ਵਿਚ ਜੋ ਮੈਡੀਕਲ ਸਿਖਿਆ ਦੀਆਂ ਫੀਸਾਂ ਵਿਚ 77 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਇਹ ਬਿਲਕੁਲ ਨਜ਼ਾਇਜ ਹੈ ।ਉਨ੍ਹਾਂ ਕਿਹਾ ਕਿ ਇਸ ਨਾਲ ਸਿਖਿਆ ਦਾ ਪ੍ਰਾਈਵੀਟੇਸਨ ਹੋ ਰਿਹਾ ਹੈ । ਉਨ੍ਹਾਂ ਦਸਿਆ ਕਿ ਪੰਜਾਬ ਵਿਚ ਸਿਹਤ ਸਹੂਲਤਾਂ ਦੀਆਂ ਕਲਾਸਾਂ ਦੀ ਫੀਸ ਪਹਿਲਾਂ ਹੀ ਢਾਈ ਲੱਖ ਰੁਪਏ ਹੈ ਜਦੋਂ ਕਿ ਦਿੱਲ੍ਹੀ ਅੰਦਰ ਇਹ ਫੀਸ ਮਾਤਰ 3 ਹਜ਼ਾਰ 45 ਰੁਪਏ ਹੈ ।

Share this Article
Leave a comment