ਨਹੀਂ ਰੁਕ ਰਹੀ ਹੜ੍ਹਾਂ ਦੀ ਤਬਾਹੀ, ਭਾਖੜਾ ਡੈਮ ਦੇ ਫਲੱਡ ਗੇਟ ਇੱਕ ਵਾਰ ਫਿਰ ਖੁੱਲ੍ਹਣ ਨੂੰ ਤਿਆਰ, ਬੀਬੀਐਮਬੀ ਅਧਿਕਾਰੀਆਂ ਅਨੁਸਾਰ ਡੈਮ ‘ਚ ਪਾਣੀ ਅਜੇ ਵੀ ਬਹੁਤ ਜਿਆਦਾ

TeamGlobalPunjab
1 Min Read

ਚੰਡੀਗੜ੍ਹ : ਸੂਬੇ ਅੰਦਰ ਜਿੱਥੇ ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਤਬਾਹੀ ਮੱਚ ਗਈ ਤੇ ਪਿੰਡਾਂ ਦੇ ਪਿੰਡ ਘਰੋਂ ਬੇਘਰ ਹੋ ਗਏ ਉੱਥੇ ਭਾਖੜਾ ਬਿਆਸ ਮੈਨੇਜ਼ਮੈਂਟ ਕਮੇਟੀ ਨੇ ਹੁਣ ਇੱਕ ਵਾਰ ਫਿਰ ਹੋਰ ਪਾਣੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਕਮੇਟੀ ਦੇ ਚੇਅਰਮੈਨ ਨੇ ਖੁਲਾਸਾ ਕਰਦਿਆਂ ਕਿਹਾ ਕਿ ਅੱਜ ਸਵੇਰ ਡੈਮ ਅੰਦਰ ਪਾਣੀ ਦਾ ਪੱਧਰ 1679.5 ਸੀ ਤੇ ਇਹ ਬਹੁਤ ਜਿਆਦਾ ਹੈ ਇਸ ਲਈ ਇਹ ਪਾਣੀ ਦਾ ਪੱਧਰ ਹੋਰ ਘਟਾਇਆ ਜਾਵੇਗਾ ਤੇ 1675 ਫੁੱਟ ਤੱਕ ਲਿਆਂਦਾ ਜਾਵੇਗਾ।

ਭਾਖੜਾ ਬਿਆਸ ਮਨੇਜ਼ਮੈਂਟ ਕਮੇਟੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਡੈਮ ਅੰਦਰੋਂ ਕ੍ਰਮਵਾਰ 19 ਹਜ਼ਾਰ ਅਤੇ 40 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਚੁਕਿਆ ਹੈ ਪਰ ਪਾਣੀ ਹਾਲੇ ਵੀ ਬਹੁਤ ਜਿਆਦਾ ਹੈ ਇਸ ਲਈ ਡੈਮ ਅੰਦਰੋ਼ ਹੋਰ ਪਾਣੀ ਛੱਡਿਆ ਜਾਵੇਗਾ।

ਦੱਸ ਦਈਏ ਕਿ ਕਮੇਟੀ ਦੇ ਚੇਅਰਮੈਨ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਬਾਰਿਸ਼ ਕਾਰਨ ਬਣੇ ਨਾਜ਼ੁਕ ਹਾਲਾਤਾਂ ਨੂੰ ਉਨ੍ਹਾਂ ਨੇ ਬੜੀ ਸਮਝਦਾਰੀ ਨਾਲ ਨਜਿੱਠ ਲਿਆ ਪਰ ਜੇਕਰ ਦੂਜੇ ਪਾਸੇ ਜ਼ਮੀਨੀ ਹਕੀਕਤ ਨੂੰ ਦੇਖਿਆ ਜਾਵੇ ਤਾਂ ਅਚਨਚੇਤ ਛੱਡੇ ਗਏ ਇਸ ਪਾਣੀ ਨੇ ਆਸ-ਪਾਸ ਦੇ ਪਿੰਡਾਂ ਵਿੱਚ ਤਬਾਹੀ ਮਚਾ ਦਿੱਤੀ ਸੀ ਅਤੇ ਪਾਣੀ ਨੇ ਹਜ਼ਾਰਾਂ ਏਕੜ ਫਸਲ ਨੂੰ ਤਬਾਹ ਕਰ ਦਿੱਤਾ ਸੀ।

Share this Article
Leave a comment