ਭਾਰਤ ਤੋਂ ਕੈਨੇਡਾ ਜਾਣ ਲਈ  ਕਿਹੜੀਆਂ-ਕਿਹੜੀਆਂ ਗੱਲਾਂ ਦਾ ਰੱਖਣਾ ਹੋਵੇਗਾ ਖਾਸ ਧਿਆਨ

TeamGlobalPunjab
3 Min Read

ਕੋਰੋਨਾ ਵਾਇਰਸ ਕਾਰਨ ਕੈਨੇਡਾ ਸਰਕਾਰ ਨੇ ਭਾਰਤ ਤੋਂ ਆਣ ਵਾਲੀਆਂ ਸਿੱਧੀਆਂ ਉਡਾਣਾ 21 ਜੁਲਾਈ ਤੱਕ ਮੁਲਵਤੀ ਕੀਤੀਆਂ ਹੋਈਆਂ ਹਨ।ਭਾਰਤ ਤੋਂ ਕੈਨੇਡਾ ਪਹੁੰਚਣ ਲਈ ਸਿੱਧੀਆਂ ਉਡਾਣਾ ਜਿਵੇਂ ਏਅਰ ਇੰਡੀਆ , ਏਅਰ ਕੈਨੇਡਾ, ਏਮੀਰੇਟਸ  ਹਵਾਈ ਸੇਵਾਵਾਂ ਹਨ।ਦਸ ਦਈਏ ਕਿ ਕੈਨੇਡਾ ਜਾਣ ਲਈ  ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ।

ਭਾਰਤ ਤੋਂ ਕੈਨੇਡਾ ਜਾਣ ਲਈ

·        ਪਹਿਲਾਂ Arrive CAN ਮੋਬਾਈਲ ਐਪ ਡਾਊਨਲੋਡ ਕਰ ਲਵੋ, ਜੋ iOS ਤੇ ਐਂਡ੍ਰਾਇਡ (Android) ਦੋਵੇਂ ਤਰ੍ਹਾਂ ਦੇ ਫ਼ੋਨਾਂ ਲਈ ਉਪਲਬਧ ਹੈ। ਫ਼ਲਾਈਟ ਉੱਤੇ ਸਵਾਰ ਹੋਣ ਤੋਂ ਪਹਿਲਾਂ ਇਸ ਐਪ ਨੂੰ ਸਾਈਨ-ਇਨ ਕਰਨ ਲਈ ਔਨਲਾਈਨ ਸਾਰੀ ਜਾਣਕਾਰੀ ਭਰੋ।

·        ਫ਼ਲਾਈਟ ’ਚ ਬੈਠਣ ਤੋਂ ਪਹਿਲਾਂ ਨੌਨ-ਮੈਡੀਕਲ ਮਾਸਕ ਜਾਂ ਚਿਹਰਾ ਢਕਣ ਲਈ ਕੱਪੜੇ ਦੀ ਵਰਤੋਂ  ਲਾਜ਼ਮੀ ਹੈ।

- Advertisement -

·        ਹੈਲਥ-ਚੈੱਕ ਪ੍ਰਸ਼ਨਾਵਲੀ ’ਚ ਪੁੱਛੇ ਸੁਆਲਾਂ ਦੇ ਜੁਆਬ ਭਰੋ। ਜੇ ਤੁਸੀਂ ਇੱਥੇ ਕੋਈ ਗ਼ਲਤ ਜਾਣਕਾਰੀ ਦੇਵੋਗੇ, ਤਾਂ ਤੁਹਾਨੂੱ 5,000 ਕੈਨੇਡੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

·        ਤੁਹਾਨੂੰ ਆਪਣੀ ਕੁਆਰੰਟੀਨ ਯੋਜਨਾ ਵੀ ਦਰਸਾਉਣੀ ਹੋਵੇ ਕਿ ਤੁਸੀਂ ਕੈਨੇਡਾ ਪਹੁੰਚਣ  ਦੇ ਪਹਿਲੇ 14 ਦਿਨ ਕੁਆਰੰਟੀਨ ਵਿੱਚ ਕਿਵੇਂ ਰਹੋਗੇ। ਇਹ ਯੋਜਨਾ ਕਾਨੂੰਨੀ ਤੌਰ ਉੱਤੇ ਲਾਜ਼ਮੀ ਹੈ।

·        ਕੈਨੇਡਾ ਪਹੁੰਚਣ ਤੋਂ ਪਹਿਲਾਂ ਤੁਹਾਨੂੰ  3 ਰਾਤਾਂ ਲਈ ਠਹਿਰਨ ਵਾਸਤੇ ਹੋਟਲ ਬੁੱਕ ਕਰ ਕੇ ਉਸ ਦੀ ਅਦਾਇਗੀ ਵੀ ਕਰਨੀ ਹੋਵੇਗੀ।

·        ਹਵਾਈ ਅੱਡੇ ਤੋਂ ਬਾਹਰ ਜਾਣ ਤੋਂ ਪਹਿਲਾਂ ਸਵੈ-ਘੋਸ਼ਣਾ ਪੱਤਰ ਜ਼ਰੂਰ ਭਰਨਾ ਹੋਵੇਗਾ।

·        ਉਡਾਣ ਦੀ ਰਵਾਨਗੀ ਤੋਂ 72 ਘੰਟੇ ਪਹਿਲਾਂ ਯਾਤਰੀ ਦਾ ਕੋਰੋਨਾਵਾਇਰਸ ਲਈ RT-PCR ਟੈਸਟ ਕਰਵਾਇਆ ਹੋਣਾ ਲਾਜ਼ਮੀ ਹੈ ਤੇ ਉਸ ਦਾ QR ਕੋਡ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ।

- Advertisement -

ਕੈਨੇਡਾ ਤੋਂ ਭਾਰਤ

·        ਉਡਾਣ ਭਰਨ ਤੋਂ 72 ਘੰਟੇ ਪਹਿਲਾਂ RT-PCR ਟੈਸਟ ਕਰਵਾਉਣਾ ਕਾਨੂੰਨੀ ਤੌਰ ਉੱਤੇ ਲਾਜ਼ਮੀ ਹੈ।

·      ਆਨਲਾਈਨ ‘ਏਅਰ ਸੁਵਿਧਾ’ ਪੋਰਟਲ ਉੱਤੇ ਸਵੈ-ਘੋਸ਼ਣਾ ਪੱਤਰ ਭਰੋ ਤੇ ਕੋਵਿਡ-19 ਲਈ RT-PCR ਨੈਗੇਟਿਵ ਰਿਪੋਰਟ ਅਪਲੋਡ ਕਰੋ।

·        ਜੇ ਕਿਸੇ ਸਕੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੈ, ਤਾਂ ਉਸ ਐਮਰਜੈਂਸੀ ਵਿੱਚ ਹੀ ਅਜਿਹੇ ਟੈਸਟ ਤੋਂ ਛੋਟ ਲਈ ਉਡਾਣ ਦੀ ਰਵਾਨਗੀ ਤੋਂ 72 ਘੰਟੇ ਪਹਿਲਾਂ ਫ਼ਾਰਮ ਔਨਲਾਈਨ ਭਰਨਾ ਹੋਵੇਗਾ।

·        OCI ਕਾਰਡ-ਧਾਰਕਾਂ ਲਈ ਭਾਰਤੀ ਦੂਤਾਵਾਸ/ਹਾਈ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਕਰਵਾਉਣਾ ਕਾਨੂੰਨੀ ਤੌਰ ਉੱਤੇ ਲਾਜ਼ਮੀ ਹੈ।

ਕੁਆਰੰਟੀਨ ਦੀ ਮਿਆਦ

·        ਕੈਨੇਡਾ : ਕਿਸੇ ਮਾਨਤਾ-ਪ੍ਰਾਪਤ ਹੋਟਲ ਵਿੱਚ 3 ਰਾਤਾਂ ਲਈ ਲਾਜ਼ਮੀ ਕੁਆਰੰਟੀਨ ਤੇ ਫਿਰ ਉਸ ਤੋਂ ਬਾਅਦ  ਦੇ 14 ਦਿਨਾ ਕੁਆਰੰਟੀਨ ਘਰ ਵਿੱਚ।

·        ਭਾਰਤ -14 ਦਿਨ HQ ‘RT-PCR ਨੈਗੇਟਿਵ ਸਰਟੀਫ਼ਿਕੇਟ ਕਾਨੂੰਨ ਕਾਨੂੰਨੀ ਤੌਰ ਉੱਤੇ ਲਾਜ਼ਮੀ’ (ਹਰੇਕ ਸੂਬੇ ਦੇ ਵੱਖਰੇ ਨਿਯਮ)।

Share this Article
Leave a comment