ਅਮਰੀਕੀ ਪ੍ਰੈੱਸ ਕਲੱਬ ’ਚੋਂ ਪਾਕਸਿਤਾਨੀਆਂ ਨੂੰ ਮਾਰੇ ਧੱਕੇ ,ਕਸ਼ਮੀਰ ਦੇ ਮੁੱਦੇ ਤੇ ਸੀ ਚਰਚਾ

global11
2 Min Read

ਵਾਸ਼ਿੰਗਟਨ (ਅਮਰੀਕਾ), ਏਜੰਸੀ : ਦੇਸ਼ਾਂ ਵਿਦੇਸ਼ਾਂ ਵਿੱਚ  ਕਿਸੇ ਨਾ ਕਿਸੇ ਮੁੱਦੇ  ਨੂੰ ਲੈ ਕਿ  ਚਰਚਾ ਹੁੰਦੀਆਂ  ਹੀ ਰਹਿੰਦੀਆਂ ਹਨ।  ਜਿਨ੍ਹਾਂ ਕਰਕੇ ਆਪਸ ਵਿੱਚ ਵਾਦ ਵਿਵਾਦ ਚੱਲਦਾ ਹੀ ਰਹਿੰਦਾ ਹੈ। ਅਮਰੀਕਾ ਵਿਚ ਕੁਝ ਪਾਕਿਸਤਾਨੀਆਂ ਨੇ ਆਪਣੇ ਹੀ ਦੇਸ਼ ਦਾ ਅਪਮਾਨ ਕੀਤਾ। ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਪ੍ਰੈੱਸ ਕਲੱਬ ’ਚ ਕਸ਼ਮੀਰ ’ਚ ਬਦਲਾਅ ’ਤੇ ਚਰਚਾ ਕੀਤੀ ਜਾ ਰਹੀ ਸੀ। ਇਸ ਦੌਰਾਨ ਉੱਥੇ ਕੁਝ ਪਾਕਿਸਤਾਨੀ ਲੋਕ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੂੰ ਉਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਪੈਨਲ ਦੇ ਮੈਂਬਰਾਂ ’ਚ ਜੰਮੂ ਅਤੇ ਕਸ਼ਮੀਰ ਵਰਕਰਜ਼ ਪਾਰਟੀ ਦੇ ਪ੍ਰਧਾਨ ਮੀਰ ਜੁਨੈਦ ਅਤੇ ਜੰਮੂ ਅਤੇ ਕਸ਼ਮੀਰ ਵਿਚ ਬਾਰਾਮੂਲਾ ਨਗਰ ਕੌਂਸਲ ਦੇ ਪ੍ਰਧਾਨ ਤੌਸੀਫ ਰੈਨਾ ਵੀ ਸ਼ਾਮਿਲ ਸਨ।ਜ਼ਮੀਨੀ ਦ੍ਰਿਸ਼ਟੀਕੋਣ ਦੇਣ ਲਈ ਮੀਰ ਜੁਨੈਦ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ ਕਿ ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਕਸ਼ਮੀਰ ਨੇ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਵਜੋਂ   ਮੁੜ  ਇਸ ਧਰਤੀ ਤੇ ਜਨਮ ਲਿਆ ਹੈ। ਜੰਮੂ-ਕਸ਼ਮੀਰ ਨੇ ਬਹੁਤ ਸਾਰੀਆਂ ਤਬਦੀਲੀਆਂ ਦੇਖੀਆਂ ਹਨ ਜੋ ਇਸ ਨੂੰ ਵਿਰੋਧ ਦੇ ਰਾਜ ਤੋਂ ਇੱਕ ਪ੍ਰਗਤੀਸ਼ੀਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਲੈ ਗਈਆਂ ਹਨ।ਜੁਨੈਦ ਨੇ ਕਿਹਾ ਕਿ ਸਾਨੂੰ ਹੁਣ ਵਿਵਾਦਿਤ ਬਿਆਨਾਂ ਤੋਂ ਪਰ੍ਹੇ ਦੇਖਣਾ ਹੋਵੇਗਾ। ਜਿਹੜੇ ਦੇਸ਼ ਦੁਨੀਆ ਨੂੰ ਮੂਰਖ ਬਣਾਉਣ ਲਈ ਗਲੋਬਲ ਫੋਰਮਾਂ ’ਤੇ ਰੌਲਾ ਪਾ ਰਹੇ ਹਨ, ਉਨ੍ਹਾਂ ਦਾ ਕਸ਼ਮੀਰ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਸ਼ਮੀਰੀ ਕਾਰਕੁਨ ਨੂੰ ਰੋਕਿਆ ਅਤੇ ਸਟੇਜ ਦੀ ਭੰਨਤੋੜ ਕੀਤੀ। ਜਵਾਬ ਵਿਚ ਇਕ ਪ੍ਰਦਰਸ਼ਨਕਾਰੀ ਚੀਕਿਆ,‘ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’ ਸੁਰੱਖਿਆ ਕਰਮੀਆਂ ਵੱਲੋਂ ਹੱਥੋਪਾਈ ਕੀਤੇ ਜਾਣ ਤੋਂ ਬਾਅਦ ਜਦੋਂ ਉਸ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਪ੍ਰਦਰਸ਼ਨਕਾਰੀ ਆਪਾ ਖੋਹ ਬੈਠੇ ਅਤੇ ਆਪਸ ਵਿੱਚ ਉੱਚੀ ਆਵਾਜ਼  ਵਿੱਚ ਇੱਕ ਦੂਜੇ ਨੂੰ ਅਪਸ਼ਬਦ ਕਹਿਣ ਲੱਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment