ਅਰਮੀਨੀਆ-ਆਜ਼ਰਬਾਈਜ਼ਾਨ ਦੀ ਜੰਗ ਖਤਮ, ਇੱਕ ਮਹੀਨੇ ਦੀ ਜੰਗ ‘ਚ 5 ਹਜ਼ਾਰ ਲੋਕਾਂ ਦੀ ਮੌਤ

TeamGlobalPunjab
2 Min Read

ਨਿਊਜ਼ ਡੈਸਕ: ਪਿਛਲੇ 29 ਦਿਨਾਂ ਤੋਂ ਚੱਲ ਰਹੀ ਅਰਮੀਨੀਆ ਤੇ ਆਜ਼ਰਬਾਈਜ਼ਾਨ ਦੀ ਜੰਗ ਖ਼ਤਮ ਹੋ ਗਈ ਹੈ। ੨੬ ਅਕਤੂਬਰ ਦੀ ਅੱਧੀ ਰਾਤ ਨੂੰ ਦੋਵਾਂ ਦੇਸ਼ਾਂ ਨੇ ਸੀਜ਼ਫਾਇਰ ਲਾਗੂ ਕਰਨ ‘ਤੇ ਸਹਿਮਤੀ ਜਤਾਈ ਹੈ। ਦੇਖਿਆ ਜਾਵੇ ਤਾਂ ਇਸ ਦਾ ਸਿਹਰਾ ਅਮਰੀਕਾ ਨੂੰ ਜਾਂਦਾ ਹੈ, ਕਿਉਂਕਿ ਅਮਰੀਕਾ ਦੀ ਪਹਿਲ ‘ਤੇ ਹੀ ਅਰਮੀਨੀਆ ਅਤੇ ਆਜ਼ਰਬਾਈਜ਼ਾਨ ਦੇ ਵਿਚ ਜੰਗ ਖ਼ਤਮ ਹੁੰਦੀ ਦਿਖਾਈ ਦਿੱਤੀ ਹੈ।

ਇਸ ਦਾ ਐਲਾਨ ਖ਼ੁਦ ਅਮਰੀਕਾ ਦੇ ਰਾਸ਼ਟਪਤੀ ਡੋਨਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਦੇ ਹੋਏ ਕਿਹਾ “ਅਰਮੀਨੀਆਈ ਪੀਐਮ ਨਿਕੋਲਸ ਅਤੇ ਆਜ਼ਰਬਾਈਜ਼ਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੂੰ ਵਧਾਈ, ਜੋ ਅੱਧੀ ਰਾਤ ਨੂੰ ਪ੍ਰਭਾਵੀ ਢੰਗ ਦੇ ਨਾਲ ਸੀਜ਼ਫਾਇਰ ਦਾ ਪਾਲਣ ਕਰਨ ਦੇ ਲਈ ਸਹਿਮਤ ਹੋਏ ਹਨ, ਇਸ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾਵੇਗੀ।”

ਅਰਮੀਨੀਆ ਅਤੇ ਅਜ਼ਰਬਾਈਜਾਨ ਦੁਨੀਆ ਦੇ ਨਕਸ਼ੇ ‘ਚ ਦੋ ਛੋਟੇ ਦੇਸ਼ ਹਨ ਪਰ ਇਨ੍ਹਾਂ ਦੋਨਾਂ ਵਿਚਾਲੇ ਨਾਗੋਰਨੋ ਕਾਰਾਬਾਖ ਨੂੰ ਲੈ ਕੇ ਲਹਭਗ ਇਕ ਮਹੀਨੇ ਤੋਂ ਜੰਗ ਚੱਲ ਰਹੀ ਸੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸੇ ਯੁੱਧ ਵਿਚ ਹੁਣ ਤਕ ਪੰਜ ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ।

Share this Article
Leave a comment