ਨਿਊਜ਼ ਡੈਸਕ: ਯੌਰਕ ਸਿਟੀ ਵਿੱਚ ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ‘ਤੇ ਅੰਡੇ ਸੁੱਟਣ ਦੇ ਦੋਸ਼ ਵਿੱਚ ਪੁਲਿਸ ਨੇ ਪੈਟਰਿਕ ਥੈਲਵੇਲ(23) ਨੂੰ ਗ੍ਰਿਫਤਾਰ ਕੀਤਾ ਸੀ।ਹੁਣ ਉਸ ਨੂੰ ਅਨੋਖੀ ਸਜ਼ਾ ਸੁਣਾਈ ਗਈ ਹੈ। ਪੈਟਰਿਕ ਨੂੰ ਜਨਤਕ ਵਿਵਸਥਾ ਨੂੰ ਭੰਗ ਕਰਨ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।
ਰਿਪੋਰਟ ਮੁਤਾਬਕ ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ‘ਤੇ ਅੰਡੇ ਸੁੱਟਣ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਵਿਅਕਤੀ ‘ਤੇ ਜਨਤਕ ਤੌਰ ‘ਤੇ ਅੰਡੇ ਲੈ ਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਭਵਿੱਖ ਵਿੱਚ ਕਿੰਗ ਚਾਰਲਸ ਤੋਂ 500 ਮੀਟਰ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ।ਦਸ ਦਈਏ ਕਿ ਕਿੰਗ ਚਾਰਲਸ ‘ਤੇ ਇੱਕ ਅੰਡੇ ਸੁੱਟੇ ਗਏ ਸਨ ਜਦੋਂ ਉਹ ਉੱਤਰੀ ਇੰਗਲੈਂਡ ਦੇ ਯੌਰਕ ਸਿਟੀ ਵਿੱਚ ਮਿਕਲਗੇਟ ਬਾਰ ਲੈਂਡਮਾਰਕ ‘ਤੇ ਲੋਕਾਂ ਨੂੰ ਮਿਲ ਰਹੇ ਸਨ। ਦੱਸ ਦੇਈਏ ਕਿ ਫਿਲਹਾਲ ਦੋਸ਼ੀ ਨੂੰ ਪੁਲਿਸ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿਤਾ ਹੈ।
ਕਿੰਗ ‘ਤੇ ਅੰਡੇ ਸੁੱਟਣ ਲਈ ਦੋਸ਼ੀ ਦਾ ਕਹਿਣਾ ਹੈ ਕਿ ਭੀੜ ਨੇ ਉਸ ਨੂੰ ਉਕਸਾਇਆ ਸੀ। ਉਸਨੇ ਇਹ ਵੀ ਕਿਹਾ ਕਿ ਉਸਦੀ ਇਸ ਗਲਤੀ ਤੋਂ ਬਾਅਦ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।