ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਮਾਮਲੇ ‘ਤੇ ਫਿਰ ਬੋਲੇ ਦਿਲਜੀਤ ਦੋਸਾਂਝ, ਕਿਹਾ- ‘ਖੁਦਕੁਸ਼ੀ ਵਾਲੀ ਗੱਲ ਤਾਂ ਹਜ਼ਮ ਹੀ ਨਹੀਂ ਹੁੰਦੀ’

TeamGlobalPunjab
2 Min Read

ਚੰਡੀਗੜ੍ਹ : ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਦੋ ਮਹੀਨੇ ਬੀਤ ਚੁੱਕੇ ਹਨ। ਮਾਮਲੇ ਦੀ ਜਾਂਚ ਅਜੇ ਜਾਰੀ ਹੈ ਪਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਰਹੱਸ ਹੱਲ ਹੋਣ ਦੀ ਥਾਂ ਹੋਰ ਜ਼ਿਆਦਾ ਪੇਚੀਦਾ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਸੈਲੇਬ੍ਰਿਟੀ ਸੁਸ਼ਾਂਤ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਅਭਿਨੇਤਾ ਅਤੇ ਗਾਇਕ ਦਿਲਜੀਤ ਦੁਸਾਂਝ ਇੱਕ ਵਾਰ ਫਿਰ ਸੁਸ਼ਾਂਤ ਖੁਦਕੁਸ਼ੀ ਮਾਮਲੇ ‘ਤੇ ਸਾਹਮਣੇ ਆਏ ਹਨ।

ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਹ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੋ ਵਾਰ ਮਿਲੇ ਸਨ ਅਤੇ ਉਹਨਾਂ ਦੀ ਖ਼ੁਦਕੁਸ਼ੀ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ। ਦਰਅਸਲ, ਇੱਕ ਟਵਿਟਰ ਯੂਜ਼ਰ ਨੇ ਦਿਲਜੀਤ ਦੋਸਾਂਝ ਨੂੰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਆਵਾਜ਼ ਚੁੱਕਣ ਲਈ ਕਿਹਾ ਸੀ। ਇਸ ਦੇ ਜਵਾਬ ‘ਚ ਦਿਲਜੀਤ ਦੋਸਾਂਝ ਨੇ ਕਿਹਾ, “ਮੈ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੋ ਵਾਰ ਮਿਲਿਆ ਸੀ, ਖ਼ੁਦਕੁਸ਼ੀ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ, ਜਾਨਦਾਰ ਬੰਦਾ ਸੀ ਉਹ, ਬਾਕੀ ਮੈਂ ਜਾਣਦਾ ਹਾਂ, ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਸੱਚ ਸਭ ਦੇ ਸਾਹਮਣੇ ਜ਼ਰੂਰ ਆਏਗਾ।” ਦਲਜੀਤ ਦੋਸਾਂਝ ਨੇ 30 ਜੂਨ ਨੂੰ ਆਪਣੀ ਇੱਕ ਇੰਸਟਾਗਰਾਮ ਪੋਸਟ ‘ਚ ਸੁਸ਼ਾਂਤ ਨੂੰ ਇੱਕ ‘ਜਾਨਦਾਰ ਬੰਦਾ’ ਕਹਿ ਕੇ ਬੁਲਾਇਆ ਸੀ।

ਹਾਲ ਹੀ ‘ਚ ਦਿਲਜੀਤ ਦੋਸਾਂਝ ਦੀ ਨਵੀਂ ਐਲਬਮ ‘G.O.A.T’ ਰਿਲੀਜ਼ ਹੋਈ ਹੈ। ਦਿਲਜੀਤ ਦੀ ਇਸ ਐਲਬਮ ਨੂੰ ਰਿਕਾਰਡ ਤੋੜ ਓਪਨਿੰਗ ਮਿਲੀ ਹੈ ਅਤੇ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਵੱਖ-ਵੱਖ ਦੇਸ਼ਾਂ ‘ਚ ਨੰਬਰ ਵਨ ਟ੍ਰੈਂਡਿੰਗ ‘ਤੇ ਇਸ ਐਲਬਮ ਨੇ ਆਪਣੀ ਜਗ੍ਹਾ ਬਣਾਈ ਹੈ।

Share this Article
Leave a comment