ਕੋਰੋਨਾਵਾਇਰਸ: ਦੋਆਬੇ ਵਿੱਚ ਮੋੜਾ ਪੈਣ ਲੱਗਾ; ਵਰ੍ਹਦੇ ਮੀਂਹ ‘ਚ ਅਧਿਕਾਰੀਆਂ ਨੇ ਸੀਲ ਕੀਤੇ ਪਿੰਡਾਂ ਦਾ ਲਿਆ ਜਾਇਜ਼ਾ

TeamGlobalPunjab
2 Min Read

ਬੰਗਾ, (ਅਵਤਾਰ ਸਿੰਘ): ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਦੋਆਬਾ ਖੇਤਰ ਸਹਿਮ ਵਿੱਚ ਆ ਗਿਆ ਸੀ। ਲਗਾਤਰ ਪੌਜੇਟਿਵ ਆ ਰਹੇ ਕੇਸਾਂ ਨੇ ਸਭ ਦੇ ਸਾਹ ਸੂਤ ਕੇ ਰੱਖ ਦਿੱਤੇ ਸਨ। ਪਰ 27 ਮਾਰਚ (ਸ਼ੁੱਕਰਵਾਰ) ਨੂੰ ਮਿਲੀਆਂ ਰਿਪੋਰਟਾਂ ਅਨੁਸਾਰ ਹੁਣ ਮੋੜਾ ਪੈਂਦਾ ਨਜ਼ਰ ਆ ਰਿਹਾ ਹੈ।

ਬੰਗਾ ਦੇ ਸੀਲ ਕੀਤੇ ਵੱਖ ਵੱਖ ਪਿੰਡਾਂ ‘ਚੋਂ ਅੱਜ ਦੀ ਰਿਪੋਰਟ ਮੁਤਾਬਿਕ ਕੋਈ ਜਣਾ ਕੋਰੋਨਾਵਾਇਰਸ ਪੀੜਤ ਨਾ ਮਿਲਣ ਕਾਰਨ ਰਾਹਤ ਵਾਲਾ ਮਾਹੌਲ ਰਿਹਾ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੈਬਾਰਟਰੀ ‘ਚ ਸੈਂਪਲਾਂ ਦੀ ਗਿਣਤੀ ਵੱਧ ਹੋਣ ਜਾਣ ਕਾਰਨ ਰਿਪੋਰਟਾਂ ਆਉਣ ‘ਚ ਦੇਰੀ ਹੋ ਰਹੀ ਹੈ। ਹੁਣ ਤੱਕ ਲਏ ਸਾਰੇ ਸੈਂਪਲਾਂ ਦੀਆਂ ਰਿਪੋਰਟਾਂ ਆਉਣ ਦੀ ਸੰਭਾਵਨਾ ਹੈ।

ਸੀਲ ਕੀਤੇ ਪਿੰਡਾਂ ਦੀ ਨਿਗਰਾਨੀ ਲਈ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀਆਂ ਟੀਮਾਂ ਵਰ੍ਹਦੇ ਮੀਂਹ ‘ਚ ਆਪਣੀਆਂ ਸੇਵਾਵਾਂ ਦੇਣ ਪੁੱਜੇ। ਸਿਹਤ ਵਿਭਾਗ ਦੇ ਸਾਰੇ ਪੱਧਰ ਦੇ ਕਰਮਚਾਰੀ ਆਪੋ ਆਪਣੀਆਂ ਟੀਮਾਂ ਨਾਲ ਸੀਲ ਕੀਤੇ ਪਿੰਡ ਪਠਲਾਵਾ, ਝਿੱਕਾ, ਹੀਉਂ, ਗੋਬਿੰਦਪੁਰ,ਪੱਲੀ ਝਿੱਕੀ, ਪੱਲੀ ਉੱਚੀ, ਕਜਲਾ, ਪੱਦੀ ਮੱਟ ਵਾਲੀ, ਗੁਜ਼ਰਪੁਰ, ਨੌਰਾ, ਭੌਰਾ, ਉੱਚਾ, ਸੂਰਾਪੁਰ, ਸੁੱਜੋਂ, ਮਾਹਿਲ ਗਹਿਲਾਂ ‘ਚ ਲੋਕਾਂ ਨੂੰ ਕੋਰੋਨਾਵਾਇਰ ਦੀ ਮਾਰ ਤੋਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਜਾਣਕਾਰੀ ਦੇਣ ‘ਚ ਜੁਟੀਆਂ ਰਹੀਆਂ।

ਓਧਰ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਦੇ ਅਧਿਕਾਰੀ ਆਪੋ ਆਪਣੀਆਂ ਟੀਮਾਂ ਨਾਲ ਉਕਤ ਪਿੰਡਾਂ ‘ਚ ਗਏ ਅਤੇ ਉਹ ਲੋਕਾਂ ਨੂੰ ਜਿਆਦਾ ਗਿਣਤੀ ‘ਚ ਇਕੱਠੇ ਹੋਣ ਦੀਆਂ ਵਾਰ ਵਾਰ ਅਪੀਲਾਂ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਸ ਦਾ ਇਕੋ ਇਕ ਇਲਾਜ ਦੂਰੀ ਬਣਾ ਕੇ ਰੱਖਣਾ ਹੈ, ਇਸ ਦੇ ਨਾਲ ਹੀ ਕੋਰੋਨਾਵਾਇਰਸ ਨੂੰ ਹਰਾਇਆ ਜਾ ਸਕਦਾ ਹੈ। ਓਹਨਾ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ।

- Advertisement -

ਬੰਗਾ ਦੇ ਤਹਿਸਲੀਦਾਰ ਅਜੀਤਪਾਲ ਸਿੰਘ ਤੇ ਸਦਰ ਥਾਣੇ ਦੇ ਮੁਖੀ ਰਾਜੀਵ ਕੁਮਾਰ ਨੇ ਵਿਸਥਾਰ ਵਿਚ ਗੱਲਬਾਤ ਰਾਹੀਂ ਦੱਸਿਆ ਕਿ ਹਲਕੇ ਅੰਦਰ ਕਰੋਨਾਵਾਇਰਸ ਦੀ ਘੇਰਾਬੰਦੀ ਤੋੜਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਇਲਾਕੇ ਅੰਦਰ ਸਾਰੀਆਂ ਥਾਵਾਂ ‘ਤੇ ਲੋੜੀਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਰਾਸ਼ਨ ਪਾਣੀ ਪੁੱਜਦਾ ਕਰਨ ਲਈ ਵਿੱਢੀ ਮੁਹਿੰਮ ਨੂੰ ਸਫ਼ਲਤਾ ਮਿਲ ਰਹੀ ਹੈ।
ਇਥੇ ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨਾਲ ਮਰੇ ਬਲਦੇਵ ਸਿੰਘ (ਪਠਲਾਵਾ) ਦਾ ਉਕਤ ਪਿੰਡਾਂ ‘ਚ ਘੇਰਾ ਵੱਡਾ ਹੋਣ ਕਾਰਨ ਕੋਰੋਨਾਵਾਇਰਸ ਨਾਲ ਪੀੜਤ ਹੋਣ ਵਾਲੇ ਮੈਂਬਰਾਂ ਦੀ ਗਿਣਤੀ ਵਧਣ ਦੀ ਸ਼ੰਕਾ ਸੀ।

Share this Article
Leave a comment