Home / ਓਪੀਨੀਅਨ / ਮਹਿਲਾਵਾਂ ਦੀ ਉੱਦਮਤਾ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਦਿੱਤਾ ਸੱਦਾ

ਮਹਿਲਾਵਾਂ ਦੀ ਉੱਦਮਤਾ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਦਿੱਤਾ ਸੱਦਾ

ਭਾਰਤ ਵਿੱਚ ਬਹੁਤ ਸਾਰੇ ਕਬੀਲੇ ਨਿਵਾਸ ਕਰਦੇ ਹਨ। ਅਸਲ ਵਿੱਚ ਇਹ ਕਬੀਲੇ ਸਾਡੀ ਕੁੱਲ ਅਬਾਦੀ ਦੇ 8% ਤੋਂ ਵੱਧ ਹਨ। ਜਿਹੜੀ ਚੀਜ਼ ਉਨ੍ਹਾਂ ਨੂੰ ਵਿਲੱਖਣ ਬਣਾਉਂਦੀ ਹੈ, ਉਹ ਹੈ ਆਧੁਨਿਕੀਕਰਨ ਦੀ ਤੇਜ਼ ਗਤੀ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਜੀਵਨ ਦੇ ਕੁਦਰਤੀ ਅਤੇ ਸਰਲ ਜੀਵਨ ਢੰਗਾਂ ਨੂੰ ਬਚਾ ਕੇ ਰੱਖਿਆ ਹੈ। ਉਨ੍ਹਾਂ ਦੀ ਕਲਾ, ਸ਼ਿਲਪ, ਸੰਗੀਤ, ਨ੍ਰਿਤ, ਭੋਜਨ ਅਤੇ ਸਭ ਕੁਝ ਹੀ ਉਨ੍ਹਾਂ ਦੀ ਸਮੇਂ ਤੋਂ ਅਪ੍ਰਭਾਵਿਤ ਰਹਿਣ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਨੂੰ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਇਹੀ ਕਾਰਨ ਉਨ੍ਹਾਂ ਨੂੰ ਹਾਸ਼ੀਏ ਉੱਤੇ ਰਹਿਣ ਲਈ ਮਜਬੂਰ ਕਰ ਦਿੰਦਾ ਹੈ ਅਤੇ ਅਬਾਦੀ ਦੇ ਪਿਛੜੇ ਵਰਗਾਂ ਵਿੱਚ ਵੀ ਸ਼ਾਮਲ ਕਰ ਦਿੰਦਾ ਹੈ ਕਿਉਂਕਿ  ਉਨ੍ਹਾਂ ਦੇ ਰੋਜ਼ਗਾਰ ਦੇ ਸਰੋਤ ਜਾਂ ਤਾਂ ਕੁਦਰਤੀ ਜੰਗਲੀ ਉਤਪਾਦ ਹਨ ਜਾਂ ਫਿਰ ਉਨ੍ਹਾਂ ਦੀਆਂ ਕਲਾਵਾਂ, ਸ਼ਿਲਪਕਾਰੀ ਅਤੇ ਹਸਤਸ਼ਿਲਪ ’ਤੇ ਨਿਰਭਰ  ਹਨ।

ਇੱਕ ਵਿਲੱਖਣ ਪਹਿਲ  ਦੇ ਤਹਿਤ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਟ੍ਰਾਈਬਸ ਇੰਡੀਆ ਵੈੱਬਸਾਈਟ ਤੋਂ ਕਈ ਉਤਪਾਦਾਂ ਦੀ ਖਰੀਦ ਕਰਕੇ, ਉਹਨਾਂ ਦੇ “ਉੱਦਮ, ਰਚਨਾਤਮਕਤਾ ਅਤੇ ਭਾਰਤੀ ਸੱਭਿਆਚਾਰ” ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਇਸ ਦਾ ਉਦੇਸ਼ ਸਾਰੇ ਦੇਸ਼ ਵਿੱਚ ਕਬਾਇਲੀ ਮਹਿਲਾਵਾਂ ਦੇ ਉੱਦਮਤਾ ਵਿਕਾਸ ਅਤੇ ਆਤਮਨਿਰਭਰ ਭਾਰਤ ਅਭਿਯਾਨ ਨੂੰ ਹੁਲਾਰਾ ਦੇਣਾ ਸੀ। ਪ੍ਰਧਾਨ ਮੰਤਰੀ ਨੇ ਟ੍ਰਾਈਬਸ ਇੰਡੀਆ ਦੀ ਵੈੱਬਸਾਈਟ ਤੋਂ ਬਿਹਤਰੀਨ ਉਤਪਾਦ ਖਰੀਦੇ। ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਮਹਿਲਾਵਾਂ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਸ਼੍ਰੀ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ, “ਮਹਿਲਾਵਾਂ ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਉੱਘੀ ਭੂਮਿਕਾ ਨਿਭਾ ਰਹੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ, ਆਓ ਮਹਿਲਾਵਾਂ ਦੀ ਉੱਦਮਤਾ ਨੂੰ ਉਤਸ਼ਾਹਿਤ ਕਰਨ ਦਾ ਸੰਕਲਪ ਲਈਏ।” ਸ਼੍ਰੀ ਨਰੇਂਦਰ ਮੋਦੀ ਦੁਆਰਾ ਖਰੀਦੇ ਗਏ ਵਿਲੱਖਣ ਉਤਪਾਦਾਂ ਵਿੱਚ ਸ਼ਾਮਲ ਹਨ- ਤਮਿਲ ਨਾਡੂ ਦੇ ਟੋਡਾ ਕਬੀਲੇ ਦੇ ਕਾਰੀਗਰਾਂ ਦੁਆਰਾ ਤਿਆਰ ਕੀਤੀ ਕਢਾਈ ਵਾਲੀ ਸ਼ਾਲ, ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲ੍ਹੇ ਵਿੱਚ ਸਮਨਾਪੁਰ ਤਹਿਸੀਲ ਦੀ ਇੱਕ ਕਬਾਇਲੀ ਕਾਰੀਗਰ ਸੁਸ਼੍ਰੀ ਸਰਿਤਾ ਧੁਰਵੀ ਦੀ ਇੱਕ ਗੋਂਡ ਪੇਂਟਿੰਗ, ਪੱਛਮ ਬੰਗਾਲ ਦੀ ਸੰਥਾਲ ਗੋਤ ਦੇ ਕਾਰੀਗਰਾਂ ਦੁਆਰਾ ਹੱਥ ਨਾਲ ਬਣਾਇਆ ਗਿਆ ਮੈਰੂਨ ਰੰਗ ਦਾ ਜੂਟ ਫਾਈਲ ਫੋਲਡਰ, ਇੱਕ ਖਾਦੀ ਦਾ ਸੂਤੀ ਮਧੂਬਨੀ ਪੇਂਟਿਡ ਸਟੋਲ, ਨਾਗਾਲੈਂਡ ਦਾ ਇੱਕ ਰਵਾਇਤੀ ਸ਼ਾਲ, ਅਸਾਮ ਦੇ ਕਾਕਟਿਪੁੰਗ ਡਿਵੈਲਪਮੈਂਟ ਬਲਾਕ ਦੇ ਸਵੈ-ਸਹਾਇਤਾ ਸਮੂਹਾਂ ਦੁਆਰਾ ਬਣਾਇਆ ਗਿਆ ਇੱਕ ਗਮੂਸਾ ਅਤੇ ਕੇਰਲ ਦੀਆਂ ਮਹਿਲਾਵਾਂ ਦੁਆਰਾ ਤਿਆਰ ਕੀਤਾ  ਕਲਾਸਿਕ ਪਾਮ ਕਰਾਫਟ ਨੀਲਾਵਿਲੱਕੂ। ਖਰੀਦ ਦੇ ਵੇਰਵੇ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਚੌਗਿਰਦੇ ਵਿੱਚ ਹੋਰ ਰੰਗ ਜੋੜ ਰਿਹਾ ਹਾਂ! ਸਾਡੇ ਕਬਾਇਲੀ ਭਾਈਚਾਰਿਆਂ ਦੀ ਕਲਾ ਸ਼ਾਨਦਾਰ ਹੈ। ਇਸ ਹੈਂਡਕ੍ਰਾਫਟਿਡ ਗੋਂਡ ਪੇਪਰ ਪੇਂਟਿੰਗ ਵਿੱਚ ਰੰਗਾਂ ਅਤੇ ਰਚਨਾਤਮਿਕਤਾ ਦੀ ਅਭੇਦਤਾ ਹੈ। #NariShakti ਤੋਂ  ਅੱਜ ਇਸ ਪੇਂਟਿੰਗ ਨੂੰ ਖਰੀਦਿਆ।” ਉਨ੍ਹਾਂ ਕਿਹਾ, “ਮੈਨੂੰ ਕੇਰਲ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਦੁਆਰਾ ਬਣਾਇਆ ਕਲਾਸਿਕ ਪਾਮ ਕਰਾਫਟ ਨੀਲਾਵਿਲੱਕੂ ਪ੍ਰਾਪਤ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਸ਼ਲਾਘਾਯੋਗ ਹੈ ਕਿ ਕਿਵੇਂ ਸਾਡੀ #NariShakti ਨੇ ਸਥਾਨਕ ਸ਼ਿਲਪਕਾਰੀ ਅਤੇ ਉਤਪਾਦਾਂ ਨੂੰ ਸੰਰੱਖਿਅਤ ਅਤੇ ਲੋਕਪ੍ਰਿਯ ਬਣਾਇਆ ਹੈ।”

ਗੋਂਡ ਪੇਂਟਿੰਗ ਨੂੰ ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲ੍ਹੇ ਦੀ ਸਮਨਾਪੁਰ ਤਹਿਸੀਲ ਦੀ ਇੱਕ ਗ੍ਰਾਮੀਣ ਕਾਰੀਗਰ ਸ਼੍ਰੀਮਤੀ ਸਰਿਤਾ ਧੁਰਵੀ ਨੇ ਪੇਂਟ ਕੀਤਾ ਹੈ।

ਇਸ ਪੇਂਟਿੰਗ ਵਿੱਚ ਕਲਾਕਾਰ ਜੀਵੰਤ ਮਿੱਟੀ ਦੇ ਰੰਗਾਂ ਅਤੇ ਆਪਣੀ ਜੀਵੰਤ ਕਲਪਨਾ ਦੇ ਮਾਧਿਅਮ ਨਾਲ ਕੁਦਰਤ ਦੀ ਸਿਰਜਣਾ ਨੂੰ ਦਰਸਾ ਰਹੀ ਹੈ। ਮੱਧ ਪ੍ਰਦੇਸ਼ ਦੇ ਗੋਂਡ ਕਬੀਲੇ ਦੀ ਗੋਂਡ ਕਬਾਇਲੀ ਕਲਾ ਮਨੁੱਖ ਦੇ  ਕੁਦਰਤੀ ਵਾਤਾਵਰਣ ਨਾਲ ਗੂੜ੍ਹੇ ਸਬੰਧ ਨੂੰ ਦਰਸਾਉਂਦੀ ਹੈ। ਤਮਿਲ ਨਾਡੂ ਵਿੱਚ ਨੀਲਗਿਰੀ ਪਹਾੜੀਆਂ ਦੇ ਟੋਡਾ ਕਬੀਲਿਆਂ ਦੁਆਰਾ ਕਢਾਈ  ਦਾ ਇੱਕ ਉਤਕ੍ਰਿਸ਼ਟ ਰੂਪ ਵੀ ਓਨਾ ਹੀ ਵਿਲੱਖਣ ਹੈ। ਟੋਡਾ ਕਬੀਲਾ ਮੁੱਖ ਤੌਰ ‘ਤੇ ਆਪਣੀਆਂ ਮੱਝਾਂ ਅਤੇ ਉਨ੍ਹਾਂ ਦੇ ਦੁੱਧ ‘ਤੇ ਨਿਰਭਰ ਇੱਕ ਆਜੜੀ ਭਾਈਚਾਰਾ ਹੈ ਜੋ ਲਗਭਗ 3500 ਸਾਲ ਤੋਂ ਪਹਾੜੀਆਂ ਵਿੱਚ ਰਹਿ ਰਹੇ ਹਨ। ਟੋਡਾ ਕਢਾਈ ਹੁਣ ਇੱਕ ਜੀਆਈ ਟੈਗਡ ਉਤਪਾਦ ਹੈ। ਇਹ ਕਢਾਈ ਹੁਣ ਸ਼ਾਲ ਤੋਂ ਇਲਾਵਾ ਡਾਈਨਿੰਗ ਟੇਬਲ ਕਵਰ, ਬੈੱਡ ਕਵਰ, ਬੈਗਸ ਅਤੇ ਹੋਰ ਵਪਾਰਕ ਉਤਪਾਦਾਂ ਦੀ ਵੀ ਸ਼ੋਭਾ ਵਧਾਉਂਦੀ ਹੈ। ਚਿੱਟੇ ਉੱਤੇ  ਲਾਲ ਅਤੇ ਕਾਲੇ ਰੰਗ ਦੇ ਧਾਗੇ  ਨਾਲ ਕੀਤੀ ਸ਼ਿਲਪਕਾਰੀ ਨਾਲ ਇਹ ਕਢਾਈ ਬਹੁਤ ਸੁੰਦਰ ਦਿਸਦੀ ਹੈ। ਪ੍ਰਧਾਨ ਮੰਤਰੀ ਨੇ ‘ਪੁਥੁਕਲੀ’ ਨਾਮ ਦੇ ਜਿਸ ਟੋਡਾ ਸ਼ਾਲ ਦਾ ਆਰਡਰ ਕੀਤਾ ਸੀ, ਉਸ ਨੂੰ ਟੋਡਾ ਕਾਰੀਗਰ ਸੁਸ਼੍ਰੀ ਮੋਨੀਸ਼ਾ ਨੇ ਡਿਜ਼ਾਈਨ ਕੀਤਾ ਹੈ। ਉਹ ਤਮਿਲ ਨਾਡੂ ਦੇ ਟੋਡਾ ਪ੍ਰਾਰੰਭਿਕ ਕਬੀਲਿਆਂ ਨਾਲ ਸਬੰਧਿਤ ਹੈ। ਟੋਡਾ ਸ਼ਾਲ ਨੂੰ ਪੂਰਾ ਕਰਨ ਵਿੱਚ ਤਿੰਨ ਮਹੀਨੇ ਲਗਦੇ ਹਨ।

ਨਾਗਾਲੈਂਡ ਸ਼ਾਲ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ “ਭਾਰਤ ਨੂੰ ਨਾਗਾ ਸੱਭਿਆਚਾਰ ‘ਤੇ ਮਾਣ ਹੈ, ਇਹ ਸੱਭਿਆਚਾਰ ਬਹਾਦਰੀ, ਹਮਦਰਦੀ ਅਤੇ ਰਚਨਾਤਮਿਕਤਾ ਦਾ ਸਮਾਨਾਰਥੀ ਹੈ। ਨਾਗਾਲੈਂਡ ਦੇ #NariShakti  ਤੋਂ ਵੀ ਇੱਕ ਰਵਾਇਤੀ ਸ਼ਾਲ ਖਰੀਦਿਆ।”

ਇਨ੍ਹਾਂ ਕਬਾਇਲੀ ਉੱਦਮੀਆਂ ਅਤੇ ਕਾਰੀਗਰਾਂ ਨੂੰ ਇਸ ਗੱਲ ’ਤੇ ਮਾਣ ਅਤੇ ਖੁਸ਼ੀ ਹੈ ਕਿ ਉਨ੍ਹਾਂ ਦੇ ਉਤਪਾਦਾਂ ਨੂੰ ਪ੍ਰਧਾਨ ਮੰਤਰੀ ਨੇ tribesindia.com ਤੋਂ ਖਰੀਦਿਆ ਹੈ ਅਤੇ ਇਸ ਨਾਲ ਦੇਸ਼ ਭਰ ਦੇ ਲੋਕਾਂ ਦਾ ਧਿਆਨ ਉਨ੍ਹਾਂ ਦੀ ਕਲਾ ਵੱਲ ਆਕਰਸ਼ਿਤ ਹੋਇਆ ਹੈ। ਮਹਿਲਾ ਉੱਦਮੀਆਂ ਵਿਸ਼ੇਸ਼ ਕਰਕੇ ਕਬਾਇਲੀ ਮਹਿਲਾ ਉੱਦਮੀਆਂ  ਨੂੰ ਉਤਸ਼ਾਹਿਤ ਕਰਨ  ਲਈ ਪ੍ਰਧਾਨ ਮੰਤਰੀ ਦੇ ਸੱਦੇ ਤੋਂ ਬਾਅਦ ਸੁਸ਼੍ਰੀ ਸਮ੍ਰਿਤੀ ਇਰਾਨੀ, ਟੈਕਸਟਾਈਲ ਮੰਤਰੀ; ਹਰਸ਼ ਵਰਧਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ; ਅਤੇ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਵੀ ਟ੍ਰਾਈਬਸ ਇੰਡੀਆ ਦੀ ਵੈੱਬਸਾਈਟ ਤੋਂ ਉਤਪਾਦਾਂ ਦੀ ਖਰੀਦ ਕੀਤੀ। ਸੁਸ਼੍ਰੀ ਸਮ੍ਰਿਤੀ ਈਰਾਨੀ ਨੇ ਇੱਕ ਸ਼ਾਨਦਾਰ ਅਤੇ ਸੁੰਦਰ ਕਾਂਠਾ ਕੌਟਨ / ਸਿਲਕ ਸਾੜ੍ਹੀ ਖਰੀਦੀ, ਜਿਸ ਨੂੰ ਪੱਛਮ ਬੰਗਾਲ ਦੀਆਂ ਮਾਸਟਰ ਮਹਿਲਾ ਕਾਰੀਗਰਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਸੀ, ਜਦੋਂ ਕਿ ਡਾ. ਹਰਸ਼ ਵਰਧਨ ਨੇ ਮਲਟੀਕਲਰ ਸੂਤੀ ਕਮੀਜ਼ ਅਤੇ ਕੁਝ ਫੁਟੈਲ ਮੋਟੇ ਅਨਾਜ ਖਰੀਦੇ ਸਨ। ਸ਼੍ਰੀ ਪੀਯੂਸ਼ ਗੋਇਲ ਨੇ ਇੱਕ ਹੈਂਡਲੂਮ ’ਤੇ ਬੁਣਿਆ ਹੈਰਿੰਗਬੋਨ ਵੇਸਟ ਕੋਟ ਖਰੀਦਿਆ।

ਪ੍ਰਧਾਨ ਮੰਤਰੀ ਦੇ ਆਤਮਨਿਰਭਰ ਅਭਿਯਾਨ ਦੇ ਸੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਬਾਇਲੀ ਭਾਈਚਾਰਿਆਂ ਦੇ ਰੋਜ਼ਗਾਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਆਪਣੇ ਪ੍ਰਮੁੱਖ ਪ੍ਰੋਗਰਾਮਾਂ ਵਿੱਚ, ਟ੍ਰਾਈਫੈੱਡ ਦੇ ਕੋਲ ਕਬਾਇਲੀ ਉਤਪਾਦਕਾਂ, ਜੰਗਲ ਵਾਸੀਆਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਦੀ ਵਿੱਕਰੀ ਲਈ ਇੱਕ ਵਿਸ਼ੇਸ਼ ਬਜ਼ਾਰ ਮੰਚ ਵੀ ਹੈ, ਜੋ ਐੱਮਐੱਫਪੀ, ਹਸਤਸ਼ਿਲਪ ਅਤੇ ਹਥਕਰਘਾ ਦੀ ਔਨਲਾਈਨ ਖਰੀਦ ਦੀ ਸੁਵਿਧਾ ਪ੍ਰਦਾਨ ਕਰਦਾ ਹੈ।

ਟ੍ਰਾਈਬਸ ਇੰਡੀਆ ਪਲੈਟਫਾਰਮ (Tribindindia.com) ਬਿਹਤਰੀਨ ਕਬਾਇਲੀ ਦਸਤਕਾਰੀ ਅਤੇ ਕੁਦਰਤੀ ਜੈਵਿਕ ਉਤਪਾਦ ਪੇਸ਼ ਕਰਦਾ ਹੈ ਅਤੇ ਉਨ੍ਹਾਂ ਨੂੰ ਸਿੱਧੇ ਤੁਹਾਡੇ ਘਰਾਂ ਤੱਕ ਪਹੁੰਚਾਉਂਦਾ ਹੈ। ਵੱਖ-ਵੱਖ ਕੁਦਰਤੀ ਅਤੇ ਟਿਕਾਊ ਉਤਪਾਦਾਂ ਦੇ ਨਾਲ ਲੱਖਾਂ ਕਬਾਇਲੀ ਕਾਰੀਗਰਾਂ ਅਤੇ ਉੱਦਮੀਆਂ ਨੂੰ ਸਸ਼ਕਤ ਬਣਾਉਣ ਦੇ ਇਸ ਸਕਾਰਾਤਮਕ ਪ੍ਰਯਤਨ ਵਿੱਚ, ਟ੍ਰਾਈਬਸ ਇੰਡੀਆ ਵੈੱਬਸਾਈਟ ਸਾਡੇ ਕਬਾਇਲੀ  ਭਾਈਚਾਰੇ ਦੇ ਲੋਕਾਂ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਦੀ ਝਲਕ ਪੇਸ਼ ਕਰਦੀ ਹੈ।

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੋਕੇ ’ਤੇ ਟ੍ਰਾਈਫੈੱਡ ਦੇ ਲਈ ਇਹ ਇੱਕ ਯਾਦਗਾਰੀ ਅਤੇ ਮਾਣ ਵਾਲੀ ਗੱਲ ਹੈ। ਟ੍ਰਾਈਫੈੱਡ ਕਬਾਇਲੀ ਮਾਸਟਰ ਸ਼ਿਲਪਕਾਰਾਂ ਅਤੇ ਮਹਿਲਾਵਾਂ ਦੀ ਸੇਵਾ ਕਰਨ ਅਤੇ ‘ਵੋਕਲ ਫਾਰ ਲੋਕਲ’ ਲਈ ਪ੍ਰਤੀਬੱਧ ਹੈ.

https://twitter.com/ddnewslive/status/1370260018117808128?s=24

 

https://twitter.com/ddnewslive/status/1370065272229429249?s=24

 

https://twitter.com/ddnewslive/status/1370099701161234433?s=24

ਵੀਡੀਓ ਨੂੰ ਦੇਖਣ ਲਈ ਕਿਰਪਾ ਕਰਕੇ  ਉਪਰੋਕਤ ਲਿੰਕ ’ਤੇ ਕਲਿੱਕ ਕਰੋ।

***

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.