ਅਫਗਾਨਿਸਤਾਨ ਦੀਆਂ ਪਹਾੜੀਆਂ ਵਿੱਚ ਹਾਦਸਾਗ੍ਰਸਤ ਹੋਇਆ ਜਹਾਜ਼ ਭਾਰਤੀ ਨਹੀਂ ਸੀ: DGCA

Rajneet Kaur
2 Min Read

ਨਿਊਜ਼ ਡੈਸਕ: ਅਫਗਾਨਿਸਤਾਨ ਵਿੱਚ ਇੱਕ ਜਹਾਜ਼ ਹਾਦਸਾ ਵਾਪਰਿਆ ਹੈ।  ਡੀਜੀਸੀਏ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਤੜਕੇ ਅਫਗਾਨਿਸਤਾਨ ਦੇ ਬਦਖਸ਼ਾਨ ਸੂਬੇ ‘ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਹਾਜ਼ ਥਾਈਲੈਂਡ ਤੋਂ ਮਾਸਕੋ ਜਾ ਰਹੀ ਏਅਰ ਐਂਬੂਲੈਂਸ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਗੇ ਕਿਹਾ ਕਿ ਹਾਦਸਾਗ੍ਰਸਤ ਜਹਾਜ਼ ਡੀਐਫ-10 (ਡਸਾਲਟ ਫਾਲਕਨ) ਸੀ। ਇਹ ਮੋਰੋਕੋ ਵਿੱਚ ਰਜਿਸਟਰਡ ਇੱਕ ਛੋਟਾ ਜਹਾਜ਼ ਸੀ। ਜਿਸ ਸੂਬੇ ‘ਚ ਜਹਾਜ਼ ਕਰੈਸ਼ ਹੋਇਆ ਹੈ, ਉਹ ਅਫਗਾਨਿਸਤਾਨ ਦਾ ਉੱਤਰ-ਪੂਰਬੀ ਖੇਤਰ ਬਦਖਸ਼ਾਨ ਹੈ। ਇਹ ਘਟਨਾ ਸ਼ਨੀਵਾਰ ਰਾਤ ਦੀ ਦੱਸੀ ਜਾ ਰਹੀ ਹੈ।

ਹੁਣ DGCA ਨੇ ਵੀ ਅਫਗਾਨਿਸਤਾਨ ਦੀ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਡੀਜੀਸੀਏ ਨੇ ਕਿਹਾ ਹੈ ਕਿ ਬਦਖ਼ਸ਼ਾਨ ਸੂਬੇ ਦੇ ਜ਼ਿਬਾਕ ਵਿੱਚ ਕੁਰਾਨ-ਮੁੰਜਨ ਅਤੇ ਤੋਪਖਾਨਾ ਦੇ ਪਹਾੜਾਂ ਨੇੜੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇੱਥੇ ਦਾ ਜਹਾਜ਼ DF 10 ਜਹਾਜ਼ ਸੀ। ਜੋ ਮੋਰੋਕੋ ਵਿੱਚ ਰਜਿਸਟਰਡ ਹੈ। ਡੀਜੀਸੀਏ ਨੇ ਪੁਸ਼ਟੀ ਕੀਤੀ ਹੈ ਕਿ ਹਾਦਸਾਗ੍ਰਸਤ ਜਹਾਜ਼ ਭਾਰਤੀ ਜਹਾਜ਼ ਨਹੀਂ ਸੀ। ਭਾਰਤੀ ਜਹਾਜ਼ ਦੇ ਕਰੈਸ਼ ਹੋਣ ਦੇ ਦਾਅਵੇ ਗਲਤ ਹਨ। ਭਾਰਤੀ ਜਹਾਜ਼ ਉਸ ਰਸਤੇ ਨਹੀਂ ਜਾਂਦੇ। ਇਸ ਦੇ ਨਾਲ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਹਾਦਸਾਗ੍ਰਸਤ ਫਲਾਈਟ ਭਾਰਤ ਦੀ ਨਹੀਂ ਸੀ। ਇਹ ਮੋਰੱਕੋ ਦਾ ਛੋਟਾ ਜਹਾਜ਼ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment