ਮਸ਼ਹੂਰ ਅਦਾਕਾਰ ਨੀਰੂ ਬਾਜਵਾ ਨੇ ਦਿੱਤਾ ਜੁੜਵਾ ਬੱਚੀਆਂ ਨੂੰ ਜਨਮ, ਖੁਦ ਸੋਸ਼ਲ ਮੀਡੀਆ ‘ਤੇ ਖਬਰ ਕੀਤੀ ਸਾਂਝੀ

TeamGlobalPunjab
2 Min Read

ਨਿਊਜ਼ ਡੈਸਕ : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਨੀਰੂ ਬਾਜਵਾ ਨੇ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਦਿੱਤੀ ਹੈ। ਜੁੜਵਾ ਬੱਚਿਆਂ ਦੇ ਜਨਮ ਦੀਆਂ ਖਬਰਾਂ ਨੂੰ ਲੈ ਕੇ ਨੀਰੂ ਬਾਜਵਾ ਕਾਫੀ ਦਿਨਾਂ ਤੋਂ ਸੁਰਖੀਆਂ ‘ਚ ਬਣੀ ਹੋਈ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨੀਰੂ ਬਾਜਵਾ ਨੇ ਸਾਲ 2015 ‘ਚ ਇੱਕ ਲੜਕੀ ਨੂੰ ਜਨਮ ਦਿੱਤਾ ਸੀ। ਜਿਸ ਦਾ ਨਾਮ ਅਨਾਯਾ ਕੌਰ ਜਵੰਧਾ ਹੈ। ਨੀਰੂ ਹਮੇਸਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਬੇਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਨੀਰੂ ਬਾਜਵਾ ਨੇ ਪਿਛਲੇ ਸਾਲ ਅਕਤੂਬਰ ‘ਚ ਆਪਣੇ ਚਾਹੁਣ ਵਾਲਿਆਂ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਜਾਣਕਾਰੀ ਦਿੱਤੀ ਸੀ।

ਨੀਰੂ ਬਾਜਵਾ ਨੇ ਇੰਸਟਾਗ੍ਰਾਮ ‘ਤੇ ਕੇਕ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਤੇ ਦੋ ਬੱਚੀਆਂ ਦੇ ਨਾਂਅ ਲਿਖੇ ਹਨ। ਇਸ ਦੀ ਕੈਪਸ਼ਨ ‘ਚ ਨੀਰੂ ਨੇ ਲਿਖਿਆ, “ਵਾਹਿਗੁਰੂ ਦੀ ਕ੍ਰਿਪਾ ਨਾਲ ਸਾਡੇ ਘਰ ‘ਚ ਦੋ ਹੋਰ ਰਾਜਕੁਮਾਰੀਆਂ ਆਈਆਂ ਹਨ। ਸਾਰਿਆਂ ਦੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ। ਆਲੀਆ ਅਤੇ ਅਕੀਰਾ ਕੌਰ ਜਵੰਧਾ ਧੰਨਵਾਦ ਸਾਨੂੰ ਚੁਣਨ ਲਈ।” ਉਂਜ ਨੀਰੂ ਦੀਆਂ ਦੋਵੇਂ ਧੀਆਂ ਦੇ ਨਾਂਅ ਬਾਲੀਵੁੱਡ ਸਟਾਰਕਿੱਡਸ ਆਲੀਆ ਭੱਟ ਅਤੇ ਫ਼ਰਹਾਨ ਅਖਤਰ ਦੀ ਧੀ ਅਕੀਰਾ ਅਖ਼ਤਰ ਨਾਲ ਮਿਲਦੇ ਹਨ।

ਨੀਰੂ ਬਾਜਵਾ ਦਾ ਜਨਮ 26 ਅਗਸਤ 1980 ਨੂੰ ਕੈਨੇਡਾ ਦੇ ਵੈਨਕੂਵਰ ‘ਚ ਹੋਇਆ ਸੀ। ਨੀਰੂ ਬਾਜਵਾ ਨੇ ਸਾਲ 1998 ‘ਚ ਦੇਵ ਆਨੰਦ ਦੀ ਫਿਲਮ ‘ਸੋਲ੍ਹਾਂ ਬਰਸ ਕੀ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਨੀਰੂ ਬਾਜਵਾ ਦੀ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਜਿਨ੍ਹਾਂ ‘ਚੋਂ ‘ਜੱਟ ਐਂਡ ਜੂਲੀਅਟ’ ‘ਛੜਾ’, ‘ਊੜਾ ਆੜਾ’, ‘ਸਰਦਾਰ ਜੀ’, ‘ਆਟੇ ਦੀ ਚਿੜੀ’, ‘ਜਿੰਦੂਆ’, ‘ਪਿੰਕੀ ਮੋਗੇ ਵਾਲੀ’ ‘ਮੇਲ ਕਰਾਦੇ ਰੱਬਾ’ ਦੇ ਨਾਮ ਜ਼ਿਕਰਯੋਗ ਹਨ।

ਨੀਰੂ ਬਾਜਵਾ ਜਲਦ ਹੀ ਫਿਲਮ ‘ਬਿਊਟੀਫੁੱਲ ਬਿਲੋ’ ‘ਚ ਨਜ਼ਰ ਆਉਣਗੇ। ਫਿਲਮ 24 ਅਪ੍ਰੈਲ, 2020 ਨੂੰ ਰਿਲੀਜ਼ ਹੋਵੇਗੀ। ਫਿਲਮ ‘ਚ ਨੀਰੂ ਬਾਜਵਾ ਨਾਲ ਰੂਬੀਨਾ ਬਾਜਵਾ ਤੇ ਰੋਸ਼ਨ ਪ੍ਰਿੰਸ਼ ਵੀ ਨਜ਼ਰ ਆਉਣਗੇ।

Share This Article
Leave a Comment