ਕੈਨੇਡਾ ਪੁਲਿਸ ਵੱਲੋਂ ਨਸ਼ਾ ਤਸਕਰ ਗ੍ਰਿਫ਼ਤਾਰ, ਜਿਹਨਾਂ ‘ਚ ਪੰਜਾਬੀ ਵੀ ਨੇ

TeamGlobalPunjab
1 Min Read

ਵੈਨਕੂਵਰ : – ਕੈਨੇਡਾ ਦੇ ਹਾਲਟਨ ਸ਼ਹਿਰ ਵਿਚਲੀ ਖੇਤਰੀ ਪੁਲੀਸ ਨੇ ਨਸ਼ਿਆਂ ਤੋਂ ਇਲਾਵਾ ਕੈਨੇਡੀਅਨ ਤੇ ਅਮਰੀਕਨ ਕਰੰਸੀ ਸਣੇ 7 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਚ 4 ਨਾਮਵਰ ਪੰਜਾਬੀ ਵਿਅਕਤੀ ਵੀ ਸ਼ਾਮਲ ਹਨ। ਹਾਲਟਨ ਪੁਲੀਸ ਵੱਲੋਂ ਦੱਸਿਆ ਗਿਆ ਕਿ ਫੜੇ ਗਏ ਸਾਰੇ ਮੁਲਜ਼ਮ ਵੱਖ-ਵੱਖ ਧੰਦੇ ਕਰਨ ਵਾਲੇ ਗਰੁੱਪਾਂ ਦੇ ਮੈਂਬਰ ਹਨ ਤੇ ਸੱਤ ਮਹੀਨਿਆਂ ਤੋਂ ਇਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ।

ਦੱਸ ਦਈਏ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜਮੇਰ ਸਿੰਘ ਤੇ ਪਰਮਿੰਦਰ ਗਰੇਵਾਲ ਦੋਵੇਂ ਵਾਸੀ ਮਿਸੀਸਾਗਾ, ਸਵਰਾਜ ਸਿੰਘ ਤੇ ਕਰਨ ਦੇਵ ਦੋਵੇਂ ਵਾਸੀ ਕੈਲੇਡਨ ਸ਼ਹਿਰ ਵਜੋਂ ਦੱਸੀ ਗਈ ਹੈ। ਇਨ੍ਹਾਂ ’ਤੇ ਨਸ਼ਾ ਤਸਕਰੀ, ਮਾਰੂ ਹਥਿਆਰ ਰੱਖਣ, ਵਿਦੇਸ਼ ਤੋਂ ਨਸ਼ਾ ਤਸਕਰੀ ਤੇ ਹਵਾਲਾ ਧੰਦੇ ਸਣੇ ਕਈ ਹੋਰ ਦੋਸ਼ ਹਨ। ਬਾਕੀ ਤਿੰਨ ਮੁਲਜ਼ਮ,ਜੋ ਦੂਜੇ ਭਾਈਚਾਰਿਆਂ ਵਿੱਚੋਂ ਹਨ, ਵਿਰੁੱਧ ਗ਼ੈਰਕਨੂੰਨੀ ਵਸਤੂਆਂ ਆਪਣੇ ਕੋਲ ਰੱਖਣ ਦੇ ਮਾਮੂਲੀ ਦੋਸ਼ ਹਨ।

ਉੱਧਰ ਅਮਰੀਕਨ ਸੂਬੇ ਕੈਲੀਫੋਰਨੀਆ ਦੀ ਪੁਲੀਸ ਨੇ ਵੀ ਨਸ਼ਾ ਤਸਕਰੀ ਦੇ ਦੋਸ਼ ’ਚ ਤਿੰਨ ਪੰਜਾਬੀਆਂ ਪਰਮਪ੍ਰੀਤ ਸਿੰਘ , ਰਣਵੀਰ ਸਿੰਘ ਤੇ ਅਮਨਦੀਪ ਸਿੰਘ ਮੁਲਤਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ।

TAGGED: ,
Share this Article
Leave a comment