ਟਰੰਪ ਪ੍ਰਸ਼ਾਸਨ ਦਾ ਆਖਰੀ ਪੈਂਤੜਾ; ਕਈ ਦੇਸ਼ਾਂ ‘ਤੇ ਲਾਈਆਂ ਪਾਬੰਦੀਆਂ

TeamGlobalPunjab
2 Min Read

ਵਾਸ਼ਿੰਗਟਨ – ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ‘ਚ ਇਰਾਨ ‘ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਈਰਾਨ ਦੀਆਂ ਕਈ ਕੰਪਨੀਆਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਅਮਰੀਕਾ ਨੇ ਸੱਤ ਕੰਪਨੀਆਂ ‘ਤੇ ਪਾਬੰਦੀ ਲਗਾਈ ਹੈ, ਜਿਨ੍ਹਾਂ ‘ਚ ਚੀਨ ਦੀ ਜ਼ਿਆਨਗਿਆਨ ਮੈਸਕੋਟ ਸਪੈਸ਼ਲ ਸਟੀਲ ਕੰਪਨੀ ਤੇ ਯੂਏਈ ਦੀ ਐਕਸੈਂਚਰ ਬਿਲਡਿੰਗ ਸਮੱਗਰੀ ਸ਼ਾਮਲ ਹੈ।

ਇਸਤੋਂ ਇਲਾਵਾ ਮਾਈਕ ਨੇ ਕਿਹਾ ਕਿ ਰਵਾਇਤੀ ਹਥਿਆਰਾਂ ਦੇ ਪ੍ਰਸਾਰ ਲਈ ਈਰਾਨ ਦੀ ਸਮੁੰਦਰੀ ਉਦਯੋਗ ਸੰਗਠਨ, ਏਰੋਸਪੇਸ ਉਦਯੋਗ ਸੰਗਠਨ ਤੇ ਈਰਾਨ ਹਵਾਬਾਜ਼ੀ ਉਦਯੋਗ ਸੰਗਠਨ ਨੂੰ ਵੀ ਕਾਲੀ ਸੂਚੀ ‘ਚ ਰੱਖਿਆ ਗਿਆ ਹੈ।

ਦੱਸ ਦਈਏ ਮਾਈਕ ਨੇ ਇਕ ਬਿਆਨ ‘ਚ ਕਿਹਾ ਕਿ ਵਿਦੇਸ਼ ਵਿਭਾਗ ਈਰਾਨ ਦੇ ਖ਼ਿਲਾਫ਼ ਧਾਤ ਨਾਲ ਸੰਬੰਧਤ ਪਾਬੰਦੀਆਂ ਲਗਾਉਣ ਵਾਰੇ ਵੀ ਵਿਚਾਰ ਕਰ ਰਿਹਾ ਹੈ। ਈਰਾਨ ਨੂੰ ਜਾਣਬੁੱਝ ਕੇ ਕੁਝ ਕਿਸਮਾਂ ਦੇ ਅਲਮੀਨੀਅਮ ਤੇ ਸਟੀਲ ਸਣੇ 15 ਸਮੱਗਰੀਆਂ ਦੀ ਸਪਲਾਈ ਕੀਤੀ ਤੇ ਇਹਨਾਂ ਦਾ ਇਸਤੇਮਾਲ ਈਰਾਨ ਦੇ ਪ੍ਰਮਾਣੂ, ਸੈਨਿਕ ਜਾਂ ਬੈਲਿਸਟਿਕ ਮਿਜ਼ਾਈਲਾਂ ‘ਚ ਕੀਤਾ ਗਿਆ ਸੀ।ਰਾਸ਼ਟਰਪਤੀ ਟਰੰਪ ਆਪਣੇ ਕਾਰਜਕਾਲ ਦੌਰਾਨ ਈਰਾਨ ‘ਤੇ ਇਹ ਦਬਾਅ ਪਾ ਰਿਹਾ ਹੈ ਕਿ ਈਰਾਨ ਆਪਣੇ ਪ੍ਰਮਾਣੂ ਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਬਾਰੇ ਉਹਨਾਂ ਨਾਲ ਗੱਲਬਾਤ ਕਰੇ।

ਅਜਿਹਾ ਨਾ ਹੋਣ ‘ਤੇ ਟਰੰਪ ਨੇ 2018 ‘ਚ ਅਮਰੀਕਾ ਨੂੰ ਈਰਾਨ ਦੇ ਪਰਮਾਣੂ ਸਮਝੌਤੇ ਤੋਂ ਵੱਖ ਕਰ ਦਿੱਤਾ। ਇਸ ਤੋਂ ਬਾਅਦ ਇਸ ਪੱਛਮੀ ਏਸ਼ੀਆਈ ਦੇਸ਼ ‘ਤੇ ਕਈ ਸਖਤ ਪਾਬੰਦੀਆਂ ਲਗਾਈਆਂ ਗਈਆਂ। ਸਾਲ 2015 ‘ਚ ਇਹ ਪ੍ਰਮਾਣੂ ਸਮਝੌਤਾ ਈਰਾਨ ਨੇ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ, ਚੀਨ ਤੇ ਜਰਮਨੀ ਨਾਲ ਕੀਤਾ ਸੀ। ਭਵਿੱਖ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵਾਅਦਾ ਕੀਤਾ ਹੈ ਕਿ ਉਹ ਮੁੜ ਇਸ ਸਮਝੌਤੇ ‘ਚ ਸ਼ਾਮਲ ਹੋਣਗੇ।

- Advertisement -

Share this Article
Leave a comment