ਭਾਰਤੀ ਮੂਲ ਦੀ ਤਮਿਲ ਅਦਾਕਾਰਾ ਅਕੀਲਾ ਨਾਰਾਇਣਨ ਅਮਰੀਕੀ ਫੌਜ ‘ਚ ਵਕੀਲ ਵਜੋਂ ਹੋਈ ਸ਼ਾਮਲ

TeamGlobalPunjab
1 Min Read

ਚੰਡੀਗੜ੍ਹ: ਭਾਰਤੀ ਮੂਲ ਦੀ ਤਾਮਿਲ ਅਦਾਕਾਰਾ ਅਕਿਲਾ ਨਾਰਾਇਣਨ ਨੇ ਸੰਯੁਕਤ ਰਾਜ ਦੀ US ਆਰਮੀ ਵਿੱਚ ਵਕੀਲ ਵਜੋਂ ਨਾਮਜ਼ਦ ਕਰਕੇ ਇਤਿਹਾਸ ਰਚਿਆ ਹੈ। ਪਿਛਲੇ ਸਾਲ ਡਾਇਰੈਕਟਰ ਅਰੁਲ ਦੀ ਹਾਰਰ ਥ੍ਰਿਲਰ ਫਿਲਮ ‘ਆਦਮਪੁਰੀ’ ਤੋਂ ਤਮਿਲ ਇੰਡਸਟਰੀ ਵਿੱਚ ਡੇਬਿਊ ਕਰਨ ਵਾਲੀ ਅਕਿਲਾ ਨਾਰਾਇਣਨ ਨੇ ਹੁਣ ਅਮਰੀਕੀ ਫੌਜ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਅਕੀਲਾ ਨੂੰ ਹਥਿਆਰਬੰਦ ਬਲਾਂ ਵਿਚ ਦਾਖਲ ਹੋਣ ਲਈ ਅਮਰੀਕੀ ਫੌਜ ਦੀ ਲੜਾਈ ਦੀ ਸਿਖਲਾਈ ਤੋਂ ਗੁਜ਼ਰਨਾ ਪਿਆ।ਸਫ਼ਲਤਾਪੂਰਵਕ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ, ਅਭਿਨੇਤਰੀ ਹੁਣ ਇੱਕ ਵਕੀਲ ਵਜੋਂ ਅਮਰੀਕੀ ਫੌਜ ਵਿੱਚ ਸ਼ਾਮਲ ਹੋ ਗਈ ਹੈ। ਅਕਿਲਾ ਇੱਕ ਆਨਲਾਈਨ ਮਿਊਜ਼ਿਕ ਸਕੂਲ ਵੀ ਚਲਾ ਰਹੀ ਹੈ। ਇਸ ਤੋਂ ਇਲਾਵਾ ਅਕਿਲਾ ਯੰਗਰ ਕਮਿਊਨਿਟੀ ਨੂੰ ਪ੍ਰੇਰਿਤ ਕਰਨ ਲਈ ਕਮਿਊਨਿਟੀ ਵਿੱਚ ਯਾਤਰਾ ਵੀ ਕਰ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment