ਜੰਮੂ ਕਸ਼ਮੀਰ ਵਿੱਚ ਅੱਤਵਾਦੀ ਹਮਲਾ : 2 ਪੁਲਿਸ ਮੁਲਾਜ਼ਮ ਸ਼ਹੀਦ, 2 ਨਾਗਰਿਕਾਂ ਦੀ ਗਈ ਜਾਨ

TeamGlobalPunjab
2 Min Read

ਸ਼੍ਰੀਨਗਰ : ਅੱਤਵਾਦੀਆਂ ਨੇ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਬਾਰਾਮੂਲਾ ਵਿੱਚ ਪੁਲਿਸ ਅਤੇ ਸੀਆਰਪੀਐਫ ਦੀ ਟੀਮ ਨੂੰ ਨਿਸ਼ਾਨਾ ਬਣਾਇਆ। ਸੋਪੋਰ ‘ਚ ਅੱਤਵਾਦੀਆਂ ਨੇ ਸੁਰਖਿਆ ਕਰਮੀਆਂ ਦੀ ਟੀਮ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਹਨ ਅਤੇ ਦੋ ਨਾਗਰਿਕਾਂ ਦੀ ਵੀ ਜਾਨ ਚਲੀ ਗਈ ਹੈ। ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਹਮਲੇ ਪਿੱਛੇ ਲਸ਼ਕਰ-ਏ-ਤੋਇਬਾ (LeT) ਦੇ ਅੱਤਵਾਦੀਆਂ ਦਾ ਹੱਥ ਹੈ। ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਅੱਤਵਾਦੀ ਹਮਲੇ ‘ਚ ਪੁਲਿਸ ਦੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨ ਗਈ ।

ਮਾਰਚ ਦੀ ਸ਼ੁਰੂਆਤ ਵਿਚ ਵੀ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਸੀਆਰਪੀਐਫ ਦੀ ਗਸ਼ਤ ਪਾਰਟੀ ‘ਤੇ ਗੋਲੀਆਂ ਚਲਾਈਆਂ ਸਨ। ਇਹ ਹਮਲਾ ਸ੍ਰੀਨਗਰ ਦੇ ਬਾਹਰੀ ਹਿੱਸੇ ‘ਤੇ ਲਾਵੇਪੋਰਾ’ ਚ ਕੀਤਾ ਗਿਆ ਸੀ। ਹਮਲੇ ਵਿੱਚ ਦੋ ਜਵਾਨ ਸ਼ਹੀਦ ਹੋਏ ਸਨ। ਹਮਲੇ ਵਿੱਚ 3 ਜਵਾਨ ਵੀ ਜ਼ਖਮੀ ਹੋਏ ਹਨ। ਉਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਜਾਨ ਚਲੀ ਗਈ ਸੀ ।

- Advertisement -

14 ਮਾਰਚ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਸੀ। ਇਸ ਵਿਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਸੀ। ਇਹ ਕਾਰਵਾਈ ਸ਼ੋਪੀਆਂ ਦੇ ਰਾਵਲਪੋਰਾ ਖੇਤਰ ਵਿੱਚ ਸਾਰੀ ਰਾਤ ਚੱਲੀ। ਇਸ ਤੋਂ ਬਾਅਦ ਅਗਲੇ ਦਿਨ ਐਤਵਾਰ ਨੂੰ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀ ਜਹਾਂਗੀਰ ਅਹਿਮਦ ਵਾਨੀ ਨੂੰ ਮਾਰ ਦਿੱਤਾ ਗਿਆ। ਇਸ ਮੁਕਾਬਲੇ ਦੀ ਜਗ੍ਹਾ ਤੋਂ ਐਮ 4 ਕਾਰਬਾਈਨ ਰਾਈਫਲ ਵੀ ਮਿਲੀ ਹੈ। ਇਹ ਰਾਈਫਲ ਯੂਐਸ ਆਰਮੀ ਦੁਆਰਾ ਵੀ ਵਰਤੀ ਜਾਂਦੀ ਹੈ।

 

ਨੈਸ਼ਨਲ ਕਾਨਫਰੰਸ (NC) ਪਾਰਟੀ ਦੇ ਓਮਰ ਅਬਦੁਲਾ ਨੇ ਇਸ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ।

Share this Article
Leave a comment