ਅਮਰੀਕਾ: ਰਾਸ਼ਟਰਪਤੀ ਜੋਅ ਬਾਇਡਨ ਅਗਸਤ ਮਹੀਨੇ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ

TeamGlobalPunjab
1 Min Read

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ 30 ਅਗਸਤ ਨੂੰ ਵਾਈਟ ਹਾਊਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਾਈਮਰ ਜ਼ੇਲੇਨਸਕੀ ਨਾਲ ਮੁਲਾਕਾਤ ਕਰਨਗੇ। ਇਸ ਸਬੰਧੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਯੂਕਰੇਨ ਵਿੱਚ ਰੂਸ ਦੀ ਦਖਲਅੰਦਾਜ਼ੀ ਲਈ ਅਮਰੀਕਾ ਵੱਲੋਂ ਸਮਰਥਨ ਦੀ ਪੁਸ਼ਟੀ ਹੋਣ ਦੀ ਉਮੀਦ ਹੈ।

ਇਸਦੇ ਇਲਾਵਾ ਦੋਵੇਂ ਦੇਸ਼ਾਂ ਦੇ ਆਗੂ ਐਨਰਜੀ ਸੁਰੱਖਿਆ ਸਹਿਯੋਗ ਅਤੇ ਯੂਕਰੇਨ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਯਤਨਾਂ ਬਾਰੇ ਵੀ ਵਿਚਾਰ ਵਟਾਂਦਰੇ ਕਰਨਗੇ। ਇਸਤੋਂ ਪਹਿਲਾਂ ਅਮਰੀਕਾ ਅਤੇ ਜਰਮਨੀ ਨੇ ਨੋਰਡ ਸਟ੍ਰੀਮ 2 ਗੈਸ ਪਾਈਪ ਲਾਈਨ ਮੁੱਦੇ ‘ਤੇ ਇੱਕ ਸਮਝੌਤਾ ਕੀਤਾ ਹੈ, ਜਿਸਦਾ ਯੂਕਰੇਨ ਵਿਰੋਧ ਕਰਦਾ ਹੈ। ਅਗਲੇ ਮਹੀਨੇ ਮੁਕੰਮਲ ਹੋਣ ਦੀ ਉਮੀਦ ਵਾਲੀ 1,230 ਕਿਲੋਮੀਟਰ ਦੀ ਗੈਸ ਪਾਈਪ ਲਾਈਨ, ਰੂਸ ਤੋਂ ਬਾਲਟਿਕ ਸਾਗਰ ਰਾਹੀਂ ਸਾਲਾਨਾ 55 ਬਿਲੀਅਨ ਕਿਊਬਕ ਮੀਟਰ ਗੈਸ ਲਿਆਏਗੀ। ਬਾਇਡਨ ਨੇ ਇਸ ਤੋਂ ਪਹਿਲਾਂ ਜ਼ੇਲੇਨਸਕੀ ਨੂੰ ਪਿਛਲੇ ਮਹੀਨੇ ਵ੍ਹਾਈਟ ਹਾਊਸ ਦਾ ਦੌਰਾ ਕਰਨ ਲਈ ਸੱਦਾ ਭੇਜਿਆ ਸੀ।

Share this Article
Leave a comment