ਜਨਮ ਦਿਨ ‘ਤੇ ਪਤਨੀ ਨੂੰ ਪਤੀ ਵਲੋਂ ਦਿੱਤਾ ਮੌਤ ਦਾ ਤੋਹਫ਼ਾ , ਜਾਣੋ ਪੂਰੀ ਵਾਰਦਾਤ

navdeep kaur
3 Min Read

ਫਤਹਿਗੜ੍ਹ ਸਾਹਿਬ : ਸਾਡੇ ਸਮਾਜ ਵਿਚ ਅਜਿਹਾ ਸ਼ੁਰੂ ਤੋਂ ਹੁੰਦਾ ਆਇਆ ਹੈ ਕਿ ਇੱਕ ਕੁੜੀ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਨਹੀਂ ਜੀਅ ਸਕਦੀ। ਜਦੋ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਕਈ ਵਾਰ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਚੰਗਾ ਵਿਵਹਾਰ ਨਹੀਂ ਕਰਦਾ। ਜਿਸ ਤੋਂ ਤੰਗ ਆ ਕਿ ਜਾਂ ਤਾਂ ਉਹ ਕੁੜੀ ਆਪ ਮਰ ਜਾਂਦੀ ਹੈ ਜਾ ਫਿਰ ਜਨਮ ਤੋਂ ਹੀ ਚੱਲਦੀ ਆ ਰਹੀ ਦਹੇਜ ਪ੍ਰਥਾ ਕਾਰਨ ਉਸ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਖਤਮ ਕਰ ਦਿੱਤਾ ਜਾਂਦਾ ਹੈ। ਅਕਸਰ ਹੀ ਦੇਖਦੇ ਹਾਂ ਕਿ ਹਰ ਰੋਜ਼ ਕਿਤੇ ਨਾ ਕਿਤੇ ਮੌਤ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਪਰ ਕੁੱਝ ਤਾਂ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਹਨ , ਜਦੋ ਕਿਸਮਤ ਸਾਥ ਨਾ ਦੇਵੇ ਤਾਂ ਉਸ ਸਮੇਂ ਉਹ ਵੀ ਹੋ ਜਾਂਦਾ ਜੋ ਕਦੇ ਸੋਚਿਆ ਨਹੀਂ ਹੁੰਦਾ।
ਅਜਿਹੀ ਹੀ ਇੱਕ ਰੂਹ ਕੰਬਾਊ ਘਟਨਾ ਫ਼ਤਹਿਗੜ੍ਹ ਤੋਂ ਸਾਹਮਣੇ ਆਈ ਹੈ। ਇਥੇ ਪਿੰਡ ਤਲਾਣੀਆ ਵਿਖੇ ਪਤੀ ਨੇ ਪਤਨੀ ਨੂੰ ਜਨਮ ਦਿਨ ਵਾਲੇ ਦਿਨ ਦਰਦਨਾਕ ਮੌਤ ਦਿੱਤੀ। ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਦਿੱਤਾ ਤੇ ਵਾਰਦਾਤ ‘ਚ ਔਰਤ ਦੀ ਸੱਸ ਨੇ ਵੀ ਆਪਣੇ ਲੜਕੇ ਦਾ ਸਾਥ ਦਿੱਤਾ। ਲੜਕੀ ਦੀ ਪਹਿਚਾਣ ਨਿਆਮਤ ਗਿੱਲ ਵਜੋਂ ਹੋਈ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਨਿਆਮਤ ਗਿੱਲ ਨੇ ਮਨਜੋਤ ਸਿੰਘ ਵਾਸੀ ਪਿੰਡ ਤਲਾਣੀਆਂ ਨਾਲ 2016 ’ਚ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਪਤੀ ਹਰ ਛੋਟੀ-ਮੋਟੀ ਗੱਲ ’ਤੇ ਉਸ ਦੀ ਕੁੱਟਮਾਰ ਕਰਨ ਲੱਗ ਪਿਆ।

ਜਿਸ ਲਈ ਮਨਜੋਤ ਸਿੰਘ ਦੀ ਮਾਤਾ ਗੁਰਦੀਸ਼ ਕੌਰ ਵੀ ਅਕਸਰ ਆਪਣੇ ਪੁੱਤ ਦੇ ਕੰਨ ਭਰਦੀ ਰਹਿੰਦੀ ਸੀ। ਸ਼ਨਿਚਰਵਾਰ ਨੂੰ ਨਿਆਮਤ ਨੇ ਆਪਣੇ ਜਨਮ ਦਿਨ ਮੌਕੇ ਆਪਣੀ ਮਾਤਾ ਨੂੰ ਮਿਲਣ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਤੀ ਨੇ ਉਸ ਨੂੰ ਰੋਕ ਦਿੱਤਾ। ਜਦੋਂ ਨਿਆਮਤ ਨੇ ਮਿਲਣ ਜਾਣ ਦੀ ਜ਼ਿੱਦ ਕੀਤੀ ਤਾਂ ਪਤੀ ਤੇ ਸੱਸ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਜਿਸ ਤੋਂ ਬਾਅਦ ਮਨਜੋਤ ਨਿਆਮਤ ਨੂੰ ਆਪਣੀ ਕਾਰ ’ਚ ਬਿਠਾ ਕੇ ਲੈ ਗਿਆ ਤੇ ਕਾਰ ਵਿਚ ਹੀ ਚੁੰਨੀ ਨਾਲ ਗਲ਼ਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਫ਼ਰਾਰ ਹੋ ਗਿਆ।

ਜਨਮਦਿਨ ਵਾਲੇ ਦਿਨ ਇਸ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ। ਕਤਲ ਵੀ ਸੱਤ ਜਨਮ ਸਾਥ ਨਿਭਾਉਣ ਵਾਲੇ ਪਤੀ ਨੇ ਕੀਤਾ, ਵਾਰਦਾਤ ਚ ਔਰਤ ਦੀ ਸੱਸ ਨੇ ਵੀ ਉਸਦੇ ਪਤੀ ਦਾ ਸਾਥ ਦਿੱਤਾ। 24 ਘੰਟੇ ਅੰਦਰ ਹੀ ਪੁਲਸ ਨੇ ਕਾਤਲ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਫ਼ਰਾਰ ਸੱਸ ਦੀ ਭਾਲ ਜਾਰੀ ਹੈ,

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment