ਧਾਰਾ 370 ਟੁੱਟਣ ਤੋਂ ਬਾਅਦ ਪਹਿਲਾ ਵਫਦ ਜੰਮੂ ਕਸ਼ਮੀਰ ਪਹੁੰਚਿਆ ਮੀਡੀਆ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੀ ਸਾਰ ਲੈਣ

TeamGlobalPunjab
2 Min Read

ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚੋ ਧਾਰਾ 370 ਅਤੇ 35 ਏ ਹਟਾਏ ਜਾਣ ਤੋਂ 4 ਮਹੀਨੇ ਬਾਅਦ ਵੀ ਜੰਮੂ-ਕਸ਼ਮੀਰ ਵਿੱਚ ਹਾਲਾਤ ਸੁਖਾਵੇਂ ਨਹੀਂ ਬਣ ਸਕੇ। ਆਮ ਆਦਮੀ ਨੂੰ ਜਿੱਥੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਪੱਤਰਕਾਰ ਭਾਈਚਾਰੇ ਨੂੰ ਵੀ ਅਨੇਕਾਂ ਮੁਸ਼ਕਿਲਾਂ ਅਤੇ ਬੰਦਿਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਦੇਖਦਿਆ ਭਾਰਤੀ ਪ੍ਰੈਸ ਕੌਸ਼ਲ ਦੇ ਪਹਿਲੇ ਵਫ਼ਦ ਵੱਲੋਂ ਜੰਮੂ-ਕਸ਼ਮੀਰ ਪਹੁੰਚਦਿਆ ਜੰਮੂ ਐਡੀਟਰਜ਼ ਗੋਲਡ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਗਈ। ਭਾਰਤੀ ਪ੍ਰੈਸ ਕੌਸ਼ਲ ਦੇ ਇਸ ਵਫ਼ਦ ਵਿੱਚ 3 ਮੈਂਬਰ ਸ਼ਾਮਿਲ ਹਨ ਜਿਨ੍ਹਾਂ ਦੀ ਅਗਵਾਈ ਪ੍ਰੈਸ ਕੌਸ਼ਲ ਕਮੇਟੀ ਦੇ ਕਨਵੀਨਰ ਬਲਵਿੰਦਰ ਸਿੰਘ ਜੰਮੂ ਵੱਲ੍ਹੋਂ ਕੀਤੀ ਗਈ।

ਵਫ਼ਦ ਵਿੱਚ ਬਲਵਿੰਦਰ ਸਿੰਘ ਜੰਮੂ ਦੇ ਨਾਲ ਕਮਲ ਨਾਰੰਗ ਅਤੇ ਰਾਜ ਰਿਜਵੀ ਵੀ ਸ਼ਾਮਿਲ ਹਨ। ਇਸ ਮੀਟਿੰਗ ਦੌਰਾਨ ਧਾਰਾ 370 ਅਤੇ 35 ਏ. ਨੂੰ ਹਟਾਏ ਜਾਣ ਤੋਂ ਬਾਅਦ ਸਥਾਨਿਕ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ‘ਤੇ ਗੌਰ ਦਿੱਤਾ ਗਿਆ।

- Advertisement -

ਦੱਸ ਦੇਈਏ ਕਿ ਧਾਰਾ 370 ਅਤੇ 35 ਏ ਨੂੰ ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਪੱਤਰਕਾਰਾਂ ਉੱਪਰ ਵੀ ਅਨੇਕਾਂ ਬੰਦਿਸ਼ਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ ਸਮਝਣ ਲਈ ਹੀ ਅੱਜ ਭਾਰਤੀ ਪ੍ਰੈਸ ਕੌਸ਼ਲ ਦੇ ਵਫ਼ਦ ਵੱਲ੍ਹੋੁਂ ਇਹ ਮੀਟਿੰਗ ਕੀਤੀ ਗਈ।

ਦੱਸਣਯੋਗ ਇਹ ਵੀ ਹੈ ਕਿ ਥੋੜੇ ਸਮੇਂ ਵਿੱਚ ਹੀ ਇਸ ਮੀਟਿੰਗ ਨੂੰ ਜੰਮੂ-ਕਸ਼ਮੀਰ ਦੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਡਾ. ਸ਼ਾਇਦ ਸਹਿਰਾਂ ਅਸਗਰ ਨੇ ਮੁੱਖ ਭੂਮਿਕਾ ਅਦਾ ਕੀਤੀ ਹੈ ਅਤੇ ਕੱਲ੍ਹ ਨੂੰ ਇਹੀ ਵਫ਼ਦ ਇੱਥੋਂ ਦੇ ਪੱਤਰਕਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੇਗਾ। ਜਿਕਰਯੋਗ ਹੈ ਕਿ ਧਾਰਾ 370 ਟੁੱਟਣ ‘ਤੇ ਇੰਟਰਨੈਟ ਸੇਵਾਵਾਂ ਤੇ ਟੈਲੀਫੋਨ ਸੇਵਾਵਾਂ ਕਈ ਦਿਨਾਂ ਤੱਕ ਬੰਦ ਹੋਣ ਦੀ ਵਜ੍ਹਾ ਕਾਰਨ ਮੀਡੀਆ ਕਰਮੀਆਂ ਤੇ ਪੱਤਰਕਾਰਾਂ ਨੂੰ ਆਪਣੀਆਂ ਖਬਰਾਂ ਭੇਜਣ ‘ਚ ਮੁਸ਼ਕਲਾਂ ਆਈਆਂ ਜਿਸ ਦੀ ਵਜ੍ਹਾ ਨਾਲ ਉੱਥੋਂ ਦੇ ਹਾਲਾਤਾਂ ਬਾਰੇ ਅਖਬਾਰਾਂ ਤੇ ਮੀਡੀਆ ਵਿੱਚ ਖਬਰਾਂ ਦਾ ਸਹੀ ਵੇਰਵਾ ਨਹੀਂ ਛਪ ਸਕਿਆ।

Share this Article
Leave a comment