ਰਣਜੀਤ ਗਿੱਲ ਅਤੇ ਸਾਧੂ ਸਿੰਘ ਸੰਘਾ ਦੀਆ ਕਿਤਾਬਾਂ ਉਡਾਰੀਆਂ ਅਤੇ ਤਿੜਕਦੀ ਹਵੇਲੀ ਸਾਹਿਤਕਾਰਾਂ, ਪੱਤਰਕਾਰਾਂ ਅਤੇ ਕਵੀਆਂ ਦੀ ਹਾਜ਼ਰੀ ‘ਚ ਫਰਿਜ਼ਨੋ ਵਿਖੇ ਲੋਕ ਅਰਪਣ

TeamGlobalPunjab
4 Min Read

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਲੰਘੇ ਸ਼ੁੱਕਰਵਾਰ ਫਰਿਜ਼ਨੋ ਦੇ ਨੌਰਥ ਪੁਆਇੰਟ ਈਵੈਂਟ ਸੈਂਟਰ ਵਿਖੇ ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ- ਯੂ.ਐਸ. ਏ. ਹੈਰੀਟੇਜ਼ ਵੱਲੋਂ ਸਾਧੂ ਸਿੰਘ ਸੰਘਾ ਦਾ ਨਾਵਲ “ਤਿੜਕਦੀ ਹਵੇਲੀ” ਅਤੇ ਰਣਜੀਤ ਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ “ਉਡਾਰੀਆਂ” ਲੋਕ ਅਰਪਣ ਕੀਤੇ ਗਏ।

 

ਇਹ ਸਮਾਗਮ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਬਾਠ ਵੱਲੋਂ ਸਪਾਂਸਰ ਕੀਤਾ ਗਿਆ। ਇਸ ਮੌਕੇ ਪੰਜਾਬੀ ਸਹਿਤ ਸਭਾ ਕੈਲੀਫੋਰਨੀਆ ਦੇ ਮੈਂਬਰ ਉਚੇਚੇ ਤੌਰ ਤੇ ਸੈਕਰਾਮੈਂਟੋ ਤੋਂ ਪਹੁੰਚੇ ਹੋਏ ਸਨ। ਇਸ ਮੌਕੇ ਮੁੱਖ ਮਹਿਮਾਨ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਅਤੇ ਪ੍ਰੋਫੈਸਰ ਹਰਿੰਦਰ ਕੌਰ ਸੋਹੀ ਸਰੀ ਕੈਨੇਡਾ ਤੋਂ ਘੁੰਡ ਚੁਕਾਈ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਖ਼ਾਸ ਸੱਦੇ ਤੇ ਆਏ ਹੋਏ ਸਨ। ਇਹ ਦੋਵੇਂ ਕਿਤਾਬਾਂ ਲੋਕਲ ਸ਼ਾਇਰਾ, ਸਾਹਿਤਕਾਰਾਂ, ਪੱਤਰਕਾਰਾਂ ਅਤੇ ਰੇਡੀਓ ਹੋਸਟਾਂ ਦੀ ਹਾਜ਼ਰੀ ਵਿੱਚ ਫਰਿਜ਼ਨੋ ਦੇ ਪਤਵੰਤਿਆਂ ਵੱਲੋਂ ਲੋਕ ਅਰਪਣ ਕੀਤੀਆਂ ਗਈਆ।

- Advertisement -

ਪ੍ਰੋਗਰਾਮ ਦਾ ਅਗਾਜ਼ ਪੱਤਰਕਾਰ ਨੀਟਾ ਮਾਛੀਕੇ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਸ਼ਾਇਰਾਨਾਂ ਅੰਦਾਜ਼ ਵਿੱਚ ਕੀਤਾ। ਉਪਰੰਤ ਸਾਧੂ ਸਿੰਘ ਸੰਘਾ ਨੇ ਆਏ ਸੱਜਣਾਂ ਦਾ ਸਵਾਗਤ ਕੀਤਾ ਅਤੇ ਵਾਰੋ ਵਾਰੀ ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਪ੍ਰਿਥੀਪਾਲ ਸਿੰਘ ਸੋਹੀ ਨੂੰ ਸਟੇਜ਼ ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਪ੍ਰਿਥੀਪਾਲ ਸੋਹੀ ਨੇ ਦੋਵਾਂ ਕਿਤਾਬਾਂ ਤੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਕਿਹਾ ਕਿ ਸਰਲ ਭਾਸ਼ਾ ਵਿੱਚ ਲਿਖੀਆਂ ਇਹ ਦੋਵੇਂ ਕਿਤਾਬਾਂ ਸਾਨੂੰ ਸਾਰਿਆ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜਦੋ ਅਸੀਂ ਰਣਜੀਤ ਗਿੱਲ ਦੀ ਪੁਸਤਕ ਉਡਾਰੀਆਂ ਪੜ੍ਹਦੇ ਹਾਂ ਤਾਂ ਇੰਝ ਲਗਦਾ ਜਿਵੇਂ ਇਨਕਲਾਬੀ ਰੰਗ ਵਿੱਚ ਰੰਗਿਆ ਰਣਜੀਤ ਗਿੱਲ ਸੰਤਰਾਮ ਉਦਾਸੀ ਤੇ ਅਵਤਾਰ ਪਾਸ਼ ਦੇ ਵਿਚਕਾਰ ਆ ਖੜੋਦਾ ਹੋਵੇ। ਇਸੇ ਤਰੀਕੇ ਸਾਧੂ ਸਿੰਘ ਸੰਘਾ ਦੇ ਨਾਵਲ ਤਿੜਕਦੀ ਹਵੇਲੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਨਾਵਲ 1925 ਤੋ ਲੈਕੇ ਗਰੀਨ ਰੈਵੂਲੇਸ਼ਨ ਤੱਕ ਦੀ ਦੋ ਪੀੜ੍ਹੀਆਂ ਦੀ ਕਹਾਣੀ ਹੈ। ਇਸ ਵਿੱਚ ਦਰਸਾਇਆ ਗਿਆ ਕਿਵੇਂ ਰਿਸ਼ਤੇ ਟੁਟਦੇ, ‘ਤੇ ਜੁੜਦੇ ਨੇ..! ਕਿਵੇਂ ਹਵੇਲੀ ਉਸਰਦੀ ਹੈ, ਢਹਿੰਦੀ ਹੈ ਅਤੇ ਫੇਰ ਉਸਰਦੀ ਹੈ। ਉਹਨਾਂ ਕਿਹਾ ਕਿ ਸਾਧੂ ਸਿੰਘ ਸੰਘਾ ਦੇ ਇੱਕੋ ਨਾਵਲ ਨੇ ਉਹਨਾਂ ਨੂੰ ਪੰਜਾਬੀ ਦੇ ਚੋਟੀ ਦੇ ਨਾਵਲਕਾਰਾਂ ਦੀ ਲਾਈਨ ਵਿੱਚ ਲਿਆ ਖੜਾ ਕੀਤਾ ਹੈ। ਇਸ ਮੌਕੇ ਹੋਰ ਬੋਲਣ ਵਾਲੇ ਬੁਲਾਰਿਆਂ ਵਿੱਚ ਹਰਨਾਮ ਸਿੰਘ, ਡਾ. ਅਰਜਨ ਸਿੰਘ ਜੋਸ਼ਨ, ਗੁਰਦੀਪ ਸਿੰਘ ਅਣਖੀ, ਸ਼ਾਇਰ ਹਰਜਿੰਦਰ ਕੰਗ, ਸ਼ਾਇਰ ਦਿਲ ਨਿੱਝਰ, ਮਨਰੀਤ ਕੌਰ (ਪ੍ਰਧਾਨ ਪੰਜਾਬੀ ਸਹਿਤ ਸਭਾ ਕੈਲੀਫੋਰਨੀਆ), ਹਾਕਮ ਸਿੰਘ ਢਿੱਲੋ, ਬਬਲਾ ਮਲੂਕਾ, ਗੁਰਜਤਿੰਦਰ ਰੰਧਾਵਾ, ਗੁਲਿੰਦਰ ਗਿੱਲ ਆਦਿ ਦੇ ਨਾਮ ਜ਼ਿਕਰਯੋਗ ਹਨ।

ਕਿਤਾਬਾਂ ਰਲੀਜ਼ ਕਰਨ ਮਗਰੋਂ ਕਵੀ ਦਰਬਾਰ ਹੋਇਆ। ਕਵੀ ਦਰਬਾਰ ਦੀ ਸਟੇਜ਼ ਸਕੱਤਰਤਾ ਗਾਇਕ ਗੋਗੀ ਸੰਧੂ ਨੇ ਕੀਤੀ। ਕਵੀ ਦਰਬਾਰ ਦਾ ਅਗਾਜ਼ ਯਮਲਾ ਜੱਟ ਦੇ ਸ਼ਗਿਰਦ ਰਾਜ ਬਰਾੜ ਨੇ ਖ਼ੂਬਸੂਰਤ ਗੀਤ ਨਾਲ ਕੀਤਾ। ਇਸ ਮੌਕੇ ਜੋਤੀ ਸਿੰਘ, ਦਲਜੀਤ ਕੌਰ, ਕਮਲ ਬੰਗਾ , ਕਾਕਾ ਅਮਨਜੋਤ ਸਿੰਘ, ਬਾਈ ਸੁਰਜੀਤ, ਰਣਜੀਤ ਗਿੱਲ, ਸਾਧੂ ਸਿੰਘ ਸੰਘਾ, ਅਵਤਾਰ ਗਰੇਵਾਲ, ਪੱਪੀ ਭਦੌੜ , ਦਲਜੀਤ ਰਿਆੜ, ਪਸ਼ੌਰਾ ਸਿੰਘ ਢਿੱਲੋਂ, ਹਰਜਿੰਦਰ ਢੇਸੀ ਆਦਿ ਗਾਇਕਾ ਅਤੇ ਸ਼ਾਇਰਾ ਨੇ ਆਪਣੇ ਗੀਤਾ ਅਤੇ ਕਵਿਤਾਵਾਂ ਨਾਲ ਖ਼ੂਬ ਰੰਗ ਬੰਨਿਆ। ਅੰਤ ਅਮਿੱਟ ਪੈੜ੍ਹਾ ਛੱਡਦਾ ਰਾਤਰੀ ਦੇ ਸੁਆਦਿਸ਼ਟ ਭੋਜਨ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਰਣਜੀਤ ਗਿੱਲ ਦਾ ਕਾਵਿ ਸੰਗ੍ਰਹਿ ਉਡਾਰੀਆਂ ਅਸਥੈਟਿਕਸ ਪਬਲੀਕੇਸ਼ਨ ਲੁਧਿਆਣਾ ਅਤੇ ਸਾਧੂ ਸਿੰਘ ਸੰਘਾ ਦਾ ਨਾਵਲ ਤਿੜਕਦੀ ਹਵੇਲੀ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਵੱਲੋਂ ਪ੍ਰਕਾਸ਼ਿਕ ਕੀਤੇ ਗਏ ਹਨ। ਰਣਜੀਤ ਗਿੱਲ ਦਾ ਕਾਵਿ ਸੰਗ੍ਰਹਿ 152 ਪੇਂਜਾ ਦਾ ਹੈ ਅਤੇ ਸਾਧੂ ਸਿੰਘ ਸੰਘਾ ਦਾ ਨਾਵਲ 181 ਪੇਂਜਾ ਦਾ ਹੈ।

- Advertisement -
Share this Article
Leave a comment